Home » News » Crime » ਅਣਪਛਾਤੇ ਵਾਹਨ ਨੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਕੁਚਲਿਆ, ਮੌਤ

ਅਣਪਛਾਤੇ ਵਾਹਨ ਨੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਕੁਚਲਿਆ, ਮੌਤ

 

 

ਲੁਧਿਆਣਾ(JT NEWS TEAM),08 ਜਨਵਰੀ:- ਅੱਜਕੱਲ੍ਹ ਹਰ ਕਿਸੇ ਨੂੰ ਜਲਦੀ ਹੈ। ਹਰ ਕੋਈ ਆਪਣੀ ਮੰਜ਼ਿਲ ਤੇ ਪਹੁੰਚਣ ਦੀ ਜਲਦੀ ਵਿੱਚ ਰਹਿੰਦਾ ਹੈ। ਇਸੇ ਦੌਰਾਨ ਹਰ ਵਾਹਨ ਚਾਲਕ ਆਪਣੇ ਵਾਹਨ ਦੀ ਰਫਤਾਰ ਤੇਜ ਕਰ ਦਿੰਦਾ ਹੈ। ਪਰ ਉਸ ਵਾਹਨ ਚਾਲਕ ਦੀ ਲਾਪ੍ਰਵਾਹੀ ਕਿਸੇ ਮਾਸੂਮ ਦੀ ਜਾਨ ਵੀ ਲੈ ਸਕਦੀ ਹੈ। ਅਜਿਹਾ ਹੀ ਕੁਝ ਅੱਜ ਸਵੇਰੇ ਲੁਧਿਆਣਾ-ਜਲੰਧਰ ਰੋਡ ਉਪਰ ਗਰੀਨਲੈਂਡ ਸਕੂਲ ਦੇ ਸਾਹਮਣੇ ਵਾਪਰਿਆ। ਇਸ ਹਾਦਸੇ ਵਿੱਚ ਹੁਸ਼ਿਆਰਪੁਰ ਦੇ ਵਸਨੀਕ ਵਿਅਕਤੀ ਦੀ ਮੌਤ ਹੋ ਗਈ।

ਇਹ ਵਿਅਕਤੀ ਆਪਣੀ ਰਿਸ਼ਤੇਦਾਰੀ ਵਿੱਚ ਵਿਆਹ ਉਪਰ ਆਇਆ ਸੀ। ਜਦ ਇਹ ਵਿਅਕਤੀ ਗ੍ਰੀਨਲੈਂਡ ਦੇ ਸਾਹਮਣੇ ਬਣੀ ਸੜਕ ਪਾਰ ਕਰ ਰਿਹਾ ਸੀ ਉਸੇ ਵਕਤ ਇਕ ਤੇਜ ਰਫਤਾਰ ਕਾਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਾਰਨ ਉਸ ਰਾਹਗੀਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਉਪਰ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਪਹੁੰਚ ਕੇ ਲਾਸ਼ ਆਪਣੇ ਕਬਜੇ ਵਿੱਚ ਲੈ ਕੇ ਅਣਪਛਾਤੀ ਕਾਰ ਤੇ ਮੁਕੱਦਮਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

*