Home » National » ਏਅਰ ਫੋਰਸ ਦੇ ਮਾਰਸ਼ਲ ਅਰਜਨ ਸਿੰਘ ਦਾ ਰਾਸ਼ਟਰੀ ਸਨਮਾਨ ਨਾਲ ਅੰਤਿਮ ਸੰਸਕਾਰ,

ਏਅਰ ਫੋਰਸ ਦੇ ਮਾਰਸ਼ਲ ਅਰਜਨ ਸਿੰਘ ਦਾ ਰਾਸ਼ਟਰੀ ਸਨਮਾਨ ਨਾਲ ਅੰਤਿਮ ਸੰਸਕਾਰ,

ਦਿੱਤੀ ਗਈ 21 ਤੋਪਾ ਦੀ ਸਲਾਮੀ

ਨਵੀਂ ਦਿੱਲੀ (JT NEWS TEAM), 18 ਸਤੰਬਰ:- ਭਾਰਤੀ ਹਵਾਈ ਸੈਨਾ ਦੇ ਇਕਲੌਤੇ ਮਾਰਸ਼ਲ ਅਰਜਨ ਸਿੰਘ ਦਾ ਸੋਮਵਾਰ ਨੂੰ ਦਿੱਲੀ ਦੇ ਬਰਾਰ ਚੌਕ ਵਿਖੇ ਰਾਸ਼ਟਰੀ ਸਨਮਾਨ ਦੇ ਨਾਲ ਅੰਤਮ ਵਿਦਾਈ ਦਿੱਤੀ ਗਈ । ਇਸ ਤੋਂ ਪਹਿਲਾ ਉਹਨਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਉਨ੍ਹਾਂ ਦੇ ਸਨਮਾਨ ਵਿੱਚ ਰਾਜਧਾਨੀ ਵਿੱਚ ਰਾਸ਼ਟਰੀ ਝੰਡਾ ਅੱਧਾ ਝੁੱਕਾ ਦਿੱਤਾ ਗਿਆ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਇਸ ਮੌਕੇ ਸ਼ਾਮਿਲ ਹੋਏ। ਸ਼ਨੀਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਉਹ 98 ਸਾਲਾਂ ਦੇ ਸਨ। ਐਤਵਾਰ ਨੂੰ ਹਾਰਟ ਅਟੈਕ ਦੇ ਬਾਅਦ ਅਰਜਨ ਸਿੰਘ ਨੂੰ ਆਰਮੀ ਹਸਪਤਾਲ ਲਿਆਇਆ ਗਿਆ ਸੀ। ਜਿੱਥੇ ਨਰਿੰਦਰ ਮੋਦੀ ਅਤੇ ਸੀਤਾਰਮਣ ਉਨ੍ਹਾਂ ਨੂੰ ਦੇਖਣ ਪੁੱਜੇ ਸਨ । ਜਿਕਰਯੋਗ ਕਿ ਅਰਜਨ ਸਿੰਘ ਸਿਰਫ਼ 44 ਸਾਲ ਦੀ ਉਮਰ ਵਿੱਚ ਏਅਰਫੋਰਸ ਚੀਫ਼ ਬਣੇ ਸਨ। ਪਾਕਿਸਤਾਨ ਦੇ ਨਾਲ 1965 ਦੀ ਜੰਗ ਵਿੱਚ ਉਤਰੀ ਏਅਰ ਫੋਰਸ ਦੀ ਕਮਾਨ ਉਨ੍ਹਾਂ ਦੇ ਹੀ ਹੱਥਾਂ ਵਿੱਚ ਸੀ। ਦੇਸ਼ ਦੀਆਂ ਤਿੰਨਾਂ ਸੇਨਾਵਾਂ ਵਿੱਚ ਹੁਣ ਤੱਕ ਤਿੰਨ ਮਾਰਸ਼ਲ ਹੋਏ ਹੈ। ਅਰਜਨ ਸਿੰਘ ਉਨ੍ਹਾਂ ਵਿਚੋਂ ਇੱਕ ਸਨ। ਉਨ੍ਹਾਂ ਨੂੰ 5 ਸਟਾਰ ਰੈਂਕ ਹਾਸਲ ਕਰਨ ਦਾ ਗੌਰਵ ਮਿਲਿਆ ।

Leave a Reply

Your email address will not be published. Required fields are marked *

*