Home » National » ਐਮਾਜੋਨ ਸੇਲ: ਹੁਣ ਖਰੀਦੋ ,ਪੈਸੇ ਅਗਲੇ ਸਾਲ ਦਿਓ

ਐਮਾਜੋਨ ਸੇਲ: ਹੁਣ ਖਰੀਦੋ ,ਪੈਸੇ ਅਗਲੇ ਸਾਲ ਦਿਓ

HDFC ਕਾਰਡ ਧਾਰਕਾਂ ਲਈ ਖਾਸ ਆਫਰ

ਨਵੀਂ ਦਿੱਲੀ(JT NEWS TEAM), 20 ਸਤੰਬਰ: ਈ-ਕਾਮਰਸ ਸਾਈਟ ਅਮੇਜ਼ੌਨ ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ 20 ਸਤੰਬਰ ਦੀ ਦੁਪਹਿਰ 12 ਵਜੋਂ ਤੋਂ ਸ਼ੁਰੂ ਹੋ ਗਈ ਹੈ। ਇਹ ਸੇਲ ਉਨ੍ਹਾਂ ਵਾਸਤੇ ਹੋਵੇਗੀ ਜਿਹੜੇ ਪ੍ਰਾਈਮ ਮੈਂਬਰ ਹੋਣਗੇ, ਬਾਕੀ ਕਸਟਮਰ ਨੂੰ ਇਹ ਆਫਰ 12 ਘੰਟੇ ਬਾਅਦ ਮਿਲੇਗਾ। ਅਮੇਜ਼ੌਨ ਆਪਣੀ ਸੇਲ ‘ਚ ਕਈ ਤਰ੍ਹਾਂ ਦੇ ਆਫਰ ਲੈ ਕੇ ਆਇਆ ਹੈ। ਐਚ.ਡੀ.ਐਫ.ਸੀ. ਕਾਰਡ ਹੋਲਡਰ ਨੂੰ 10 ਫੀਸਦੀ ਜ਼ਿਆਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ।

ਉੱਥੇ ਹੀ ਕੰਪਨੀ ਨੇ ਇੱਕ ਅਨੌਖਾ ਆਫਰ ਵੀ ਦਿੱਤਾ ਹੈ। ਇਸ ਆਫਰ ‘ਚ ਐਚ.ਡੀ.ਐਫ.ਸੀ. ਕਾਰਡ ਹੋਲਡਰ ਇਸ ਸਾਲ ਕੁਝ ਵੀ ਸਾਮਾਨ ਖਰੀਦ ਕੇ ਪੈਸੇ ਅਗਲੇ ਸਾਲ ਦੇ ਸਕਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਕੋਈ ਐਚ.ਡੀ.ਐਫ.ਸੀ. ਕ੍ਰੈਡਿਟ ਕਾਰਡ ਤੋਂ ਸ਼ੌਪਿੰਗ ਕਰਦਾ ਹੈ ਤਾਂ ਉਸ ਨੂੰ ਇਸ ਸਾਲ ਪੇਮੈਂਟ ਨਹੀਂ ਕਰਨੀ ਹੋਵੇਗੀ। ਅਗਲੇ ਸਾਲ ਜਨਵਰੀ ‘ਚ ਪੈਸੇ ਦੇਣੇ ਪੈਣਗੇ। ਅਮੇਜ਼ੌਨ ਦਾ ਦਾਅਵਾ ਹੈ ਕਿ ਇਨ੍ਹਾਂ ਚਾਰ ਦਿਨਾਂ ‘ਚ ਕੰਪਨੀ 40 ਹਜ਼ਾਰ ਤੋਂ ਵੱਧ ਆਫਰ ਲੈ ਕੇ ਆ ਰਹੀ ਹੈ। ਇਸ ‘ਚ ਪੰਜ ਸੌ ਆਫਰ ਮੋਬਾਈਲ ਫੋਨ ਤੇ 2500 ਆਫਰ ਇਲੈਕਟ੍ਰੋਨਿਕ ਗੁੱਡਜ਼ ‘ਤੇ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਮੇਜ਼ੌਨ ਉਨ੍ਹਾਂ ਗਾਹਕਾਂ ਲਈ ਵੀ ਚੰਗੀ ਡੀਲ ਦੇ ਰਿਹਾ ਹੈ ਜੋ ਅਮੇਜ਼ੌਨ ਦੇ ਡਿਜ਼ੀਟਲ ਵਾਲੇਟ ਅਮੇਜ਼ੌਨ-ਪੇ ਦੇ ਨਾਲ ਸ਼ੌਪਿੰਗ ਕਰਨਗੇ। ਸਾਰੇ ਵੱਡੇ ਬੈਂਕਾਂ ਦੇ ਕ੍ਰੈਡਿਟ ਕਾਰਡ ‘ਤੇ ਨੋ ਕੌਸਟ ਈਐਮਆਈ ਦੀ ਆਫਰ ਵੀ ਦਿੱਤੀ ਜਾ ਰਹੀ ਹੈ। ਇਨ੍ਹਾਂ ਬੈਂਕਾਂ ‘ਚ ਐਕਸਿਸ, ਆਈ.ਸੀ.ਆਈ.ਸੀ.ਆਈ., ਐਚ.ਡੀ.ਐਫ.ਸੀ., ਸਿਟੀ ਬੈਂਕ, ਐਸ.ਬੀ.ਆਈ., ਯੈਸ ਬੈਂਕ, ਕੋਟਕ, ਐਚ.ਐਸ.ਬੀ.ਸੀ. ਸ਼ਾਮਲ ਹਨ। ਫਲਿਪਕਾਰਟ ‘ਤੇ ਵੀ ਸੇਲ ਈ-ਕਾਮਰਸ ਕੰਪਨੀ ਫਲਿਪਕਾਰਟ ਨੇ ਬੁੱਧਵਾਰ ਤੋਂ ‘ਬਿੱਗ ਬਿਲੀਅਨ ਸੇਲ’ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਪਹਿਲੇ ਦਿਨ ਕਈ ਪ੍ਰੋਡਕਟ ‘ਤੇ ਵੱਡੀ ਛੋਟ ਦੇ ਰਹੀ ਹੈ। ਦੱਸ ਦੇਈਏ ਕਿ 20 ਸਤੰਬਰ ਤੋਂ ਸ਼ੁਰੂ ਹੋ ਰਹੀ ਇਹ ਸੇਲ 24 ਸਤੰਬਰ ਤੱਕ ਚੱਲੇਗੀ

Leave a Reply

Your email address will not be published. Required fields are marked *

*