Home » News » Crime » ਕਤਲ ਦੇ ਇਰਾਦੇ ਨਾਲ ਕੀਤਾ ਜਾਨਲੇਵਾ ਹਮਲਾ

ਕਤਲ ਦੇ ਇਰਾਦੇ ਨਾਲ ਕੀਤਾ ਜਾਨਲੇਵਾ ਹਮਲਾ

ਘਰ ਵਿੱਚ ਵੜ ਕੇ ਕੀਤਾ ਹਮਲਾ ਚਾਚਾ ਭਤੀਜਾ ਜਖਮੀ
40-50 ਹਮਲਾਵਰਾਂ ਨੇ ਡਾਂਗਾ ਅਤੇ ਗੋਲੀਆਂ ਚਲਾ ਕੀਤਾ ਹਮਲਾ

ਲੁਧਿਆਣਾ(JT NEWS TEAM), 26 ਸਤੰਬਰ:- ਦਿਨ ਪ੍ਰਤੀ ਦਿਨ ਜੁਰਮ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਬੇਸ਼ੱਕ ਲੁਧਿਆਣਾ ਪੁਲਿਸ ਇਸ ਗ੍ਰਾਫ ਨੂੰ ਘਟਾਉਣ ਲਈ ਕੋਸ਼ਿਸ਼ ਕਰ ਰਹੀ ਹੈ ਪਰ ਹਰ ਰੋਜ ਕੋਈ ਨਾ ਕੋਈ ਅਜਿਹੀ ਘਟਨਾ ਵਾਪਰ ਹੀ ਜਾਂਦੀ ਹੈ ਜੋ ਇਸ ਕੋਸ਼ਿਸ਼ ਨੇੰ ਸਫਲ ਨਹੀਂ ਹੋਣ ਦਿੰਦੀ। ਤਾਜ਼ਾ ਮਾਮਲੇ ਵਿੱਚ ਮਹਾਨਗਰ ਦੇ ਇਲਾਕਾ ਪ੍ਰੀਤ ਨਗਰ ਤਾਜਪੁਰ ਰੋਡ ਤੇ ਲਗਭਗ 40-50 ਬੰਦਿਆਂ ਨੇ ਇੱਕ ਘਰ ਤੇ ਹਮਲਾ ਕਰਕੇ ਚਾਚੇ ਭਤੀਜੇ ਨੂੰ ਜਖਮੀ ਕਰਨ ਦੀ ਖਬਰ ਹੈ।

ਹਮਲੇ ਬਾਰੇ ਜਾਣਕਾਰੀ ਦਿੰਦਾ ਮੰਡੀ ਰਾਮ

ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ਰਾਮ ਪੁੱਤਰ ਟੱਲੀ ਰਾਮ ਵਾਸੀ ਨਵੀਂ ਜੇਲ ਰੋਡ ਪ੍ਰੀਤ ਨਗਰ ਮੁਹੱਲਾ ਬਾਜੀਗਰ ਬਸਤੀ ਤਾਜਪੁਰ ਰੋਡ ਜੋਕਿ ਪੇਸ਼ੇ ਤੋਂ ਦਿਹਾੜੀਦਾਰ ਹੈ, ਉਸਨੇ ਦੱਸਿਆ ਅਸੀਂ ਸਾਰਾ ਪਰਿਵਾਰ ਆਪਣੇ ਘਰ ਬੈਠੇ ਸੀ ਕਿ ਅਚਾਨਕ ਕਰੀਬ 3 ਵਜੇ ਬਾਅਦ ਦੁਪਹਿਰ ਸਾਡੇ ਘਰ ਅੰਦਰ 40-50 ਬੰਦੇ ਹਥਿਆਰਾਂ ਨਾਲ ਲੈੱਸ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਹਮਲਾ ਕਰਕੇ ਮੈਨੂੰ ਜਖਮੀ ਕਰ ਦਿੱਤਾ ਅਤੇ ਨਾਲ ਹੀ ਮੇਰੇ ਭਤੀਜੇ ਵੀਰੂ ਪੁੱਤਰ ਅਮਰਜੀਤ ਨਾਲ ਵੀ ਕੁੱਟਮਾਰ ਕੀਤੀ। ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ। ਉਨ੍ਹਾਂ ਦੱਸਿਆ ਕਿ ਇਹ ਹਮਲੇ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ, ਪਰ ਫਿਰ ਵੀ ਪੁਲਿਸ ਘੱਟੋ ਘੱਟ 20 ਮਿੰਟ ਬਾਅਦ ਪਹੁੰਚੀ ਮੋਕੇ ਤੇ ਪਹੁੰਚੇ ਇੰਚਾਰਜ ਵਿਕਰਮਜੀਤ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਫਿਰ ਸਾਨੂੰ ਜੇਰੇ ਇਲਾਜ ਸਿਵਲ ਹਸਪਤਾਲ ਲਿਆਂਦਾ ਗਿਆ।ਉਨਾਂ ਦੱਸਿਆ ਕਿ ਇਹ ਹਮਲਾ ਸਾਡੇ ਗੁਆਂਢ ਵਿੱਚ ਰਹਿੰਦੇ ਇੱਛਰ ਸਿੰਘ ਪੁੱਤਰ ਮਹਿੰਦਰ ਸਿੰਘ ਜੋਕਿ ਨਸ਼ੇ ਵੇਚਣ ਦਾ ਕੰਮ ਕਰਦੇ ਹਨ, ਨੇ ਕਰਵਾਇਆ ਹੈ।

ਮੀਡੀਆ ਨੂੰ ਨਾ ਬੁਲਾਉਣ ਦੀਆਂ ਧਮਕੀਆਂ ਦਿੱਤੀ ਪੁਲਿਸ ਨੇ

ਪੀੜਤ ਪਰਿਵਾਰ ਨੇ ਦੱਸਿਆ ਕਿ ਏ.ਐੱਸ.ਆਈ ਸੰਜੀਵ ਕੁਮਾਰ ਅਤੇ ਸਬ.ਇੰਸਪੈਕਟਰ ਨਛੱਤਰ ਸਿੰਘ ਸਾਨੂੰ ਧਮਕੀਆਂ ਦੇ ਰਹੇ ਹਨ ਕਿ ਤੁਸੀਂ ਮੀਡੀਆ ਨੂੰ ਨਾ ਬੁਲਾਉ, ਤੁਹਾਡਾ ਮਾਮਲਾ ਵਿਗੜ ਜਾਵੇਗਾ ਅਤੇ ਤੁਹਾਡਾ ਨੁਕਸਾਨ ਹੋ ਜਾਵੇਗਾ।

ਏ.ਐੱਸ.ਆਈ ਸੰਜੀਵ ਕੁਮਾਰ ਅਤੇ ਸਬ.ਇੰਸਪੈਕਟਰ ਨਛੱਤਰ ਸਿੰਘ ਮੀਡੀਆ ਨੂੰ ਬਿਆਨ ਦੇਣ ਤੋਂ ਕੰਨੀ ਕਤਰਾਏ

ਜਦੋਂ ਪੱਤਰਕਾਰ ਸਾਥੀਆਂ ਨੇ ਇਸ ਮਾਮਲੇ ਬਾਰੇ ਜਾਂਚ ਕਰਨ ਆਏ ਪੁਲਿਸ ਮੁਲਾਜ਼ਮਾਂ ਕੋਲੋਂ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਟਾਲਮ ਟੋਲ ਕਰਦੇ ਹੋਏ 2 ਘੰਟੇ ਦੇ ਕਰੀਬ ਸਮਾ ਖਰਾਬ ਕਰ ਦਿੱਤਾ ਅਤੇ ਰਿਪੋਰਟ ਬਣਾਉਂਦੇ ਰਹੇ। 2 ਘੰਟੇ ਤਕ ਬਾਅਦ ਉਨ੍ਹਾਂ ਨੇ ਕਿਹਾ ਕਿ ਅਸੀਂ ਕੋਈ ਵੀ ਜਾਣਕਾਰੀ ਨਹੀਂ ਦੇ ਸਕਦੇ ਸਾਨੂੰ ਏ.ਸੀ.ਪੀ ਸਾਬ ਨੇ ਮਨ੍ਹਾ ਕੀਤਾ ਹੈ, ਪਰ ਅੱਧਾ ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਉਚ ਅਧਿਕਾਰੀ ਨਹੀਂ ਪਹੁੰਚਿਆ ਸੀ।।

Leave a Reply

Your email address will not be published. Required fields are marked *

*