Home » Lifestyle » Health » ਖਬਰਦਾਰ:- ਬੱਚਾ ਪੀਂਦਾ ਹੈ ਤੁਹਾਡਾ ਦੁੱਧ; ਤਾਂ ਪੜ੍ਹੋ ਇਹ ਖਬਰ

ਖਬਰਦਾਰ:- ਬੱਚਾ ਪੀਂਦਾ ਹੈ ਤੁਹਾਡਾ ਦੁੱਧ; ਤਾਂ ਪੜ੍ਹੋ ਇਹ ਖਬਰ


ਹੈਲਥ ਟਿਪਸ (ਡਾ. ਬ੍ਰਿਜੇਸ਼ ਬੰਗੜ):- ਮਾਂ ਬਨਣ ਤੋਂ ਬਾਅਦ ਜ਼ਿਆਦਾਤਰ ਔਰਤਾਂ ਦੀਆਂ ਜਿੰਮੇਦਾਰੀਆਂ ਹੋਰ ਵੀ ਵਧ ਜਾਂਦੀਆਂ ਹਨ ਕਿਉਂਕਿ ਇਸ ਦੌਰਾਨ ਉਸ ਨੂੰ ਘਰ ਦੇ ਨਾਲ-ਨਾਲ ਬੱਚਿਆਂ ਦੀ ਦੇਖਭਾਲ ਵੀ ਕਰਨੀ ਹੁੰਦੀ ਹੈ। ਇਸ ਵਿੱਚ ਮਾਂ ਨੂੰ ਆਪਣੀ ਡਾਈਟ ਦਾ ਵੀ ਚੰਗੀ ਤਰ੍ਹਾਂ ਨਾਲ ਧਿਆਨ ਰੱਖਣਾ ਪੈਂਦਾ ਹੈ, ਕਿਉਂਕਿ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਇਹ ਕੰਮ ਜ਼ਰੂਰੀ ਹੈ ਪਰ ਕੁਝ ਔਰਤਾਂ ਬ੍ਰੈਸਟਫੀਡਿੰਗ ਦੌਰਾਨ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰ ਲੈਂਦੀਆਂ ਹਨ, ਜਿਸ ਨਾਲ ਮਾਂ ਦੇ ਦੁੱਧ ਦੀ ਮਾਤਰਾ ਘੱਟ ਹੋ ਜਾਂਦੀ ਹੈ।

ਮਾਂ ਬਣਨ ਦੇ ਬਾਅਦ ਹਰ ਔਰਤ ਦੀ ਜਿੰਮੇਦਾਰੀ ਦੋਗੁਣੀ ਹੋ ਜਾਂਦੀ ਹੈ। ਇਸ ਦੌਰਾਨ ਹਰ ਔਰਤ ਨੂੰ ਆਪਣੇ ਨਾਲ-ਨਾਲ ਬੱਚੇ ਦੀ ਦੇਖਭਾਲ ਵੀ ਕਰਨੀ ਪੈਂਦੀ ਹੈ। ਬ੍ਰੈਸਟ ਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਨੂੰ ਆਪਣੀ ਡਾਈਟ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਤੁਹਾਡੇ ਖਾਣ-ਪੀਣ ਦਾ ਅਸਰ ਤੁਹਾਡੇ ਬੱਚੇ ਦੀ ਸਿਹਤ ‘ਤੇ ਵੀ ਪੈਂਦਾ ਹੈ। ਇਸ ਲਈ ਬ੍ਰੈਸਟ ਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਦੀ ਡਾਈਟ ਠੀਕ ਹੋਣਾ ਬਹੁਤ ਜ਼ਰੂਰੀ ਹੈ।

ਸਬਜੀਆਂ


ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਗੋਭੀ ਅਤੇ ਬ੍ਰੋਕਲੀ ਆਦਿ ਵਿੱਚ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਬ੍ਰੈਸਟਫੀਡਿੰਗ ਦੇ ਸਮੇਂ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਅਜਿਹੇ ਸਮੇਂ ਵਿੱਚ ਬਾਦਾਮ, ਗੁੜ ਅਤੇ ਸੁੱਕੇ ਫਲ ਖਾਣਾ ਵੀ ਮਾਂ ਅਤੇ ਬੱਚੇ ਲਈ ਚੰਗੇ ਹੁੰਦੇ ਹਨ।

ਬ੍ਰਾਊਨ ਰਾਈਸ


ਇਸ ਸਮੇਂ ਸਰੀਰ ਨੂੰ ਪ੍ਰੋਟੀਨ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਬ੍ਰਾਊਨ ਰਾਈਸ, ਬੀਨਸ, ਬੀਜ, ਪੀਨਟ, ਬਟਰ ਅਤੇ ਸੋਇਆ ਦੀ ਵਰਤੋਂ ਕਰ ਸਕਦੀ ਹੋ। ਇਸ ਨਾਲ ਪ੍ਰੋਟੀਨ ਦੇ ਨਾਲ-ਨਾਲ ਕੈਲਸ਼ੀਅਮ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ।

ਪਨੀਰ ਅਤੇ ਮੱਖਣ


ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਪਨੀਰ, ਮੱਖਣ,ਗਾਜਰ, ਓਟਸ, ਦਾਲਾਂ ਅਤੇ ਮਸ਼ਰੂਮ ਦੀ ਵਰਤੋਂ ਕਰ ਸਕਦੇ ਹੋ। ਬ੍ਰੈਸਟਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਲਈ ਇਹ ਫੂਡ ਬੇਹੱਦ ਹੈਲਦੀ ਹੈ।

ਵਿਟਾਮਿਨ ਬੀ 12


ਸਰੀਰ ਵਿੱਚ ਵਿਟਾਮਿਨ ਬੀ 12 ਦੀ ਕਮੀ ਕਾਰਨ ਤੁਹਾਨੂੰ ਅਨੀਮੀਆ, ਥਕਾਵਟ ਅਤੇ ਸਰੀਰ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਦੀ ਕਮੀ ਤੁਹਾਡੇ ਨਾਲ-ਨਾਲ ਬੱਚਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਦਹੀਂ,ਓਟਸ, ਦੁੱਧ, ਸੋਇਆ ਪ੍ਰੋਡਕਟ ਅਤੇ ਪਨੀਰ ਦੀ ਵਰਤੋਂ ਕਰ ਸਕਦੇ ਹੋ।

Leave a Reply

Your email address will not be published. Required fields are marked *

*