Home » National » ਖਾਣ ਵਾਲੇ ਤੇਲ ‘ਤੇ ਆਯਾਤ ਡਿਊਟੀ ਵਿੱਚ ਵਾਧਾ।

ਖਾਣ ਵਾਲੇ ਤੇਲ ‘ਤੇ ਆਯਾਤ ਡਿਊਟੀ ਵਿੱਚ ਵਾਧਾ।


ਨਵੀਂ ਦਿੱਲੀ(ਏਜੰਸੀ):-ਕੇਂਦਰ ਸਰਕਾਰ ਵਲੋਂ ਖਾਣ ਵਾਲੇ ਤੇਲਾਂ ‘ਤੇ ਆਯਾਤ ਡਿਊਟੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਸ ਵਿੱਚ ਸਭ ਤੋਂ ਵੱਧ ਵਾਧਾ ਰਿਫਾਇੰਡ ਤੇਲ ਉਪਰ ਕੀਤਾ ਗਿਆ ਹੈ। ਤਾਜ਼ਾ ਰਿਪੋਰਟ ਅਨੁਸਾਰ ਹੁਣ ਰਿਫਾਇੰਡ ਤੇਲ ‘ਤੇ ਆਯਾਤ ਡਿਊਟੀ 15 ਤੋਂ 25 % ਕਰ ਦਿੱਤੀ ਗਈ ਹੈ ਜਦ ਕਿ ਕੱਚੇ ਸੋਇਆਬੀਨ ਤੇਲ ‘ਚ ਆਯਾਤ ਡਿਊਟੀ 12.5 ਤੋਂ 17.5 ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖਾਣ ਵਾਲੇ ਤੇਲ ‘ਤੇ ਵੀ ਆਯਾਤ ਡਿਊਟੀ ਵਧਾ ਕੇ 7.5 ਤੋਂ 15 ਪ੍ਰਤੀਸ਼ਤ ਕੀਤੀ ਗਈ ਹੈ। ਇਹ ਵਾਧਾ ਕਿੰਨਾ ਫਾਇਦਾ ਜਾਂ ਨੁਕਸਾਨ ਕਰੇਗਾ, ਇਹ ਆਉਣ ਵਾਲਾ ਵਕਤ ਦੱਸੇਗਾ।

Leave a Reply

Your email address will not be published. Required fields are marked *

*