Home » Punjab » ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਵਣ ਮੰਡਲ ਦਫਤਰ ਪਟਿਆਲਾ ਦੇ ਸਾਹਮਣੇ 11 ਸਤੰਬਰ ਨੂੰ ਰੋਸ ਧਰਨਾ

ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਵਣ ਮੰਡਲ ਦਫਤਰ ਪਟਿਆਲਾ ਦੇ ਸਾਹਮਣੇ 11 ਸਤੰਬਰ ਨੂੰ ਰੋਸ ਧਰਨਾ

ਮੀਟਿੰਗ ਬੇਨਤੀਜਾ ਰਹਿਣ ਕਰਕੇ ਧਰਨਾ ਪਹਿਲਾ ਮਿਥੇ ਪ੍ਰੋਗਰਾਮ ਅਨੁਸਾਰ

ਪਟਿਆਲਾ,(JT NEWS TEAM) 8 ਸਤੰਬਰ:- ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜੋਨ ਪਟਿਆਲਾ ਦੀ ਵਣ ਮੰਡਲ ਅਫਸਰ ਪਟਿਆਲਾ ਨਾਲ ਮੀਟਿੰਗ ਬਲਬੀਰ ਸਿੰਘ ਮੰਡੋਲੀ, ਜਸਵਿੰਦਰ ਸਿੰਘ ਸੌਜਾ ਤੇ ਫੈਡਰੇਸ਼ਨ ਦੇ ਆਗੂ ਹਰਬੀਰ ਸਿੰਘ ਸੁਨਾਮ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਫੈਸਲੇ ਅਨੁਸਾਰ ਕੋਈ ਵੀ ਮੰਗ ਪੂਰੀ ਨਾ ਹੋਣ ਕਰਕੇ ਮੀਟਿੰਗ ਬੇਨਤੀਜਾ ਰਹੀ। ਯੂਨੀਅਨ ਨੇ ਫੈਸਲਾ ਕੀਤਾ ਕਿ 04 ਸਤੰਬਰ ਨੂੰ ਦਿੱਤੇ ਪ੍ਰੋਗਰਾਮ ਅਨੁਸਾਰ ਵਣ ਮੰਡਲ ਦਫਤਰ ਪਟਿਆਲਾ ਦੇ ਸਾਹਮਣੇ ਮਿਤੀ 11 ਸਤੰਬਰ ਨੂੰ ਰੋਸ ਧਰਨਾ ਦਿੱਤਾ ਜਾਵੇਗਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਲੰਮੇ ਸਮੇਂ ਤਨਖਾਹ ਨਾ ਦੇਣ, ਪੰਜਾਬ ਦੀ ਸੀਨੀਆਰਤਾ ਸੂਚੀ ਵਿੱਚ ਰਹਿੰਦੇ ਵਰਕਰਾਂ ਦੇ ਨਾਮ ਸ਼ਾਮਲ ਨਾ ਕਰਨ, ਵਰਕਰਾਂ ਦੀ ਨਜਾਇਜ ਛਾਂਟੀ ਬੰਦ ਨਾ ਕਰਨ, ਮਨਰੇਗਾ ਸਕੀਮ ਦੇ ਕੰਮ ਵਣ ਵਿਭਾਗ ਅੰਦਰ ਨਾ ਕਰਾਉਣ ਸਬੰਧੀ, ਪਿਛਲੇ ਸਮੇਂ ਤੋਂ ਪ੍ਰਾਪਤ ਹੋਏ ਫੰਡਾਂ ਬਾਰੇ ਲਿਖਤੀ ਨਾ ਦੇਣਾ, ਨਜਾਇਜ ਕਬਜੇ ਹਟਾਉਣ ਸਬੰਧੀ ਮੰਗਾਂ ਲਾਗੂ ਨਾ ਹੋਣ ਕਰਕੇ ਸਮੂਹ ਯੂਨੀਅਨ ਦੇ ਅਹੁਦੇਦਾਰਾਂ ਤੇ ਵਰਕਰਾਂ ਵਿੱਚ ਭਾਰੀ ਰੋਸ ਹੈ। ਮੀਟਿੰਗ ਵਿੱਚ ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਨਾਭਾ, ਹਰਚਰਨ ਸਿੰਘ ਸਰਹਿੰਦ, ਹਰਦੀਪ ਸੌਜਾ, ਹੁਸ਼ਿਆਰ ਸਿੰਘ ਰਾਜਪਰਾ, ਸ਼ਮਸ਼ੇਰ ਸਿੰਘ ਅਸਮਾਨਪੁਰ, ਬਾਬੂ ਰਾਮ ਪਟਿਆਲਾ, ਕਰਨੈਲ ਸਿੰਘ ਖਾਨਪੁਰ, ਹਰਚਰਨ ਸਿੰਘ ਨਾਭਾ, ਕੁਲਦੀਪ ਕੌਰ, ਪਰਮਜੀਤ ਕੌਰ, ਸਾਧੂ ਸਿੰਘ ਰਾਮਗੜ੍ਹ, ਜੀਤ ਖਾਂ, ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਗੂ ਸ਼ਾਮਲ ਹੋਏ।

Leave a Reply

Your email address will not be published. Required fields are marked *

*