Home » Punjab » ਟਾਟਾ 407 ਦੀ ਚਪੇਟ ਚ ਆਏ ਤਿੰਨ ਨਾਬਲਿਕ ਲੜਕੇ

ਟਾਟਾ 407 ਦੀ ਚਪੇਟ ਚ ਆਏ ਤਿੰਨ ਨਾਬਲਿਕ ਲੜਕੇ

ਲੁਧਿਆਣਾ ਦੇ ਨਿਓ ਮਾਧੋਪੁਰੀ ਦੇ ਨਜ਼ਦੀਕ ਮੇਨ ਜੀ. ਟੀ ਰੋਡ ਤੇ ਅੱਜ ਦੁਪਹਿਰ 3 ਬਜੇ ਦੇ ਕਰੀਬ ਇੱਕ ਨਿਜ਼ੀ ਕੰਪਨੀ ਦੇ ਟਾਟਾ 407 ਗੱਡੀ ਅਤੇ ਮੋਟਰਸਾਈਕਲ ਸਵਾਰ ਤਿੰਨ 15 ਤੋਂ 16 ਸਾਲ ਦੇ ਬੱਚਿਆਂ ਦਾ ਭਿਆਨਕ ਐਕਸੀਡੈਂਟ ਹੋ ਗਿਆ। ਜਿਸ ਵਿੱਚ 2 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਕ ਬੱਚਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ, ਜਖ਼ਮੀ ਬੱਚੇ ਨੂੰ ਲੁਧਿਆਣਾ ਦੇ C.M.C ਹਸਪਤਾਲ ਵਿੱਚ ਇਲਾਜ਼ ਲਈ ਦਾਖਲ ਕਰਵਾਇਆ ਗਿਆ ਹੈ
ਦੂਜੇ ਪਾਸੇ ਟਾਟਾ 407 ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਪੁਲਿਸ ਨੇ ਗੱਡੀ ਨੂੰ ਕਬਜੇ ਵਿੱਚ ਲੈਕੇ ਥਾਣੇ ਭੇਜ ਦਿੱਤੀ।
ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਤਿੰਨ 15 ਤੋਂ 16 ਸਾਲ ਦੇ ਬੱਚੇ ਮੋਟਰਸਾਈਕਲ ਤੇ ਸਵਾਰ ਹੋਕੇ ਸਮਰਾਲਾ ਚੌਕ ਤੋਂ ਬਸਤੀ ਜੋਧੇਵਾਲ ਵੱਲ ਨੂੰ ਜਾ ਰਹੇ ਸੀ ਅਚਾਨਕ ਟਾਟਾ 407 ਗੱਡੀ ਨੂੰ ਓਵਰਟੇਕ ਕਰਦਿਆਂ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਜਿਸ ਨਾਲ ਮੋਟਰਸਾਈਕਲ ਸਵਾਰ ਗੱਡੀ ਦੀ ਚਪੇਟ ਵਿੱਚ ਆ ਗਏ ।
ਉਧਰ ਬੱਚਿਆਂ ਦੀ ਮੌਤ ਤੋਂ ਗੁੱਸੇ ਵਿੱਚ ਆਏ ਰਿਸ਼ਤੇਦਾਰਾਂ ਨੇ ਜੀ. ਟੀ ਰੋਡ ਜਾਮ ਕਰਕੇ ਗੱਡੀਆਂ ਦੀ ਭਨ ਤੋੜ ਕਰਨ ਦੀ ਕੋਸ਼ਿਸ਼ ਕੀਤੀ। ਜਿਸਨੂੰ ਪੁਲਿਸ ਨੇ ਹਲਕਾ ਬਲ ਪ੍ਰਯੋਗ ਕਰਕੇ ਵਿਫਲ ਕਰ ਦਿੱਤਾ ਅਤੇ ਜਾਮ ਖੁਲਵਾ ਦਿੱਤਾ । ਫਿਰ ਵੀ ਭੜਕੇ ਲੋਕਾਂ ਨੇ ਐਮਬੂਲੈਂਸ ਦੇ ਸ਼ੀਸ਼ੇ ਤੋੜ ਦਿੱਤੇ । ਖਬਰ ਲਿਖੀ ਜਾਣ ਤੱਕ ਮ੍ਰਿਤਕ ਦੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੈ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ।

Leave a Reply

Your email address will not be published. Required fields are marked *

*