Home » National » ਟ੍ਰੈਫਿਕ ਪੁਲਿਸ ਲੁਧਿਆਣਾ ਨੇ ਤਿਰੰਗਾ ਝੰਡਾ ਦੇ ਕੇ ਕੀਤਾ ਲੋਕਾਂ ਦਾ ਸਨਮਾਨ।

ਟ੍ਰੈਫਿਕ ਪੁਲਿਸ ਲੁਧਿਆਣਾ ਨੇ ਤਿਰੰਗਾ ਝੰਡਾ ਦੇ ਕੇ ਕੀਤਾ ਲੋਕਾਂ ਦਾ ਸਨਮਾਨ।


ਲੁਧਿਆਣਾ, 14 ਅਗਸਤ,(JT TEAM):- ਅੱਜ ਲੁਧਿਆਣਾ ਦੇ ਭਾਈ ਬਾਲਾ ਚੌਕ ਵਿਚ ਟ੍ਰੈਫਿਕ ਪੁਲਿਸ ਲੁਧਿਆਣਾ ਵਲੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੌਕੇ ਅਸਿਸਟੈਂਟ ਪੁਲਿਸ ਕਮਿਸ਼ਨਰ (ਟ੍ਰੈਫਿਕ) ਸ. ਗੁਰਦੇਵ ਸਿੰਘ ਅਤੇ ਅਸਿਸਟੈਂਟ ਡਿਪਟੀ ਪੁਲਿਸ ਕਮਿਸ਼ਨਰ ਸ. ਐੱਸ. ਐੱਸ. ਬਰਾੜ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।
ਇਸ ਮੌਕੇ ਟ੍ਰੈਫਿਕ ਪੁਲਿਸ ਵਲੋਂ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਤਿਰੰਗਾ ਝੰਡਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸ. ਗੁਰਦੇਵ ਸਿੰਘ ਨੇ ਦੱਸਿਆ ਕਿ ਜਿਸ ਤਰਾਂ ਸਾਨੂੰ ਸਭ ਨੂੰ ਸਾਡੀ ਅਜਾਦੀ ਪਿਆਰੀ ਹੈ, ਉਸੇ ਤਰਾਂ ਸਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਵੀ ਪਿਆਰ ਹੋਣਾ ਚਾਹੀਦਾ ਹੈ ਕਿਉਂਕਿ ਇਹ ਵੀ ਸਾਡੀ ਜਿੰਦਗੀ ਬਚਾਉਣ ਵਿੱਚ ਸਹਾਇਕ ਹਨ। ਜੇਕਰ ਜਿੰਦਗੀ ਰਹੇਗੀ ਤਾਂ ਹੀ ਅਸੀਂ ਅਜਾਦੀ ਮਾਣ ਸਕਾਂਗੇ। ਲੋਕਾਂ ਵਲੋਂ ਵੀ ਪੁਲਿਸ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ।

Leave a Reply

Your email address will not be published. Required fields are marked *

*