Home » Punjab » ਨਸ਼ੇ ਵਿਚ ਚੂਰ ਆਟੋ ਚਾਲਕ ਦਾ ਕੀਤਾ ਚਾਲਾਨ

ਨਸ਼ੇ ਵਿਚ ਚੂਰ ਆਟੋ ਚਾਲਕ ਦਾ ਕੀਤਾ ਚਾਲਾਨ


ਲੁਧਿਆਣਾ(ਜੁਗਿੰਦਰ), 6 ਸਤੰਬਰ:- ਅੱਜ ਸ਼ਾਮ ਨੂੰ ਬੱਸ ਸਟੈਂਡ ਲੁਧਿਆਣਾ ਦੇ ਨਜਦੀਕ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਆਟੋ ਚਾਲਕ ਨੂੰ ਜਦ ਨਾਕੇ ਉਪਰ ਰੋਕਿਆ ਗਿਆ ਤਾਂ ਮੌਕੇ ਤੇ ਪਤਾ ਲੱਗਾ ਕਿ ਉਸ ਨੇ ਰੱਜਕੇ ਸ਼ਰਾਬ ਪੀਤੀ ਹੋਈ ਸੀ ਅਤੇ ਆਟੋ ਵੀ ਸਵਾਰੀਆਂ ਨਾਲ ਔਵਰ ਲੋਡ ਸੀ। ਮੌਕੇ ਤੇ ਮੌਜੂਦ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਜਦੋਂ ਉਸ ਆਟੋ ਚਾਲਕ ਤੋਂ ਆਟੋ ਦੇ ਕਾਗਜਾਤ ਤੇ ਲਾਇਸੰਸ ਬਾਰੇ ਪੁੱਛਿਆ ਤਾਂ ਉਹ ਵੀ ਉਸ ਚਾਲਕ ਕੋਲੋਂ ਨਾਲ ਮਿਲ ਸਕੇ। ਜਦੋਂ ASI ਸੁਖਵਿੰਦਰ ਸਿੰਘ ਨੇ ਉਸ ਨੂੰ ਕਿਹਾ ਕਿ ਕੋਈ ਕਾਗਜ ਪੇਸ਼ ਕਰੇ ਨਹੀਂ ਤਾਂ ਆਟੋ ਬੰਦ ਕਰ ਦਿੱਤਾ ਜਾਵੇਗਾ ਤਾਂ ਉਸ ਵਿਅਕਤੀ ਨੇ ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਕੀਤੀ। ਜਿਸ ਤੇ ASI ਸੁਖਵਿੰਦਰ ਸਿੰਘ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਦਿਖਾਉਂਦੇ ਹੋਏ ਉਸ ਦੇ ਆਟੋ ਨੂੰ ਬੰਦ ਕਰ ਦਿੱਤਾ।

Leave a Reply

Your email address will not be published. Required fields are marked *

*