Home » Punjab » ਨ. ਨਿ. ਜਲੰਧਰ ‘ਚ ਜ਼ੀਰੋ ਆਵਰ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਹਾਊਸ ਦਾ ਮਾਹੌਲ ਗਰਮਾਇਆ

ਨ. ਨਿ. ਜਲੰਧਰ ‘ਚ ਜ਼ੀਰੋ ਆਵਰ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਹਾਊਸ ਦਾ ਮਾਹੌਲ ਗਰਮਾਇਆ


ਜਲੰਧਰ(JT NEWS TEAM),6 ਸਤੰਬਰ:- ਮੇਅਰ ਸੁਨੀਲ ਜੋਤੀ ਨੇ ਹਾਊਸ ਦੀ ਮੀਟਿੰਗ ਵਿਚ ਬਜਟ ਪਾਸ ਕਰਵਾਉਣ ਦੀ ਕਾਰਵਾਈ ਸ਼ੁਰੂ ਕਰਨੀ ਚਾਹੀ। ਪਰ ਵਿਰੋਧੀ ਧਿਰ ਦੇ ਨੇਤਾ ਜਗਦੀਸ਼ ਰਾਜਾ ਨੇ ਬਜਟ ਪਾਸ ਕਰਨ ਤੋਂ ਪਹਿਲਾਂ ਜੀਰੋ ਆਵਰ ਕਰਵਾਉਣ ਦੀ ਮੰਗ ਕੀਤੀ। ਜਿਸ ਤੇ ਹਾਊਸ ਦਾ ਮਾਹੌਲ ਗਰਮ ਹੋ ਗਿਆ। ਮੇਅਰ ਸੁਨੀਲ ਜੋਤੀ ਨੇ ਗੁਜਾਰਿਸ਼ ਕੀਤੀ ਕਿ ਪਹਿਲਾਂ ਬਜਟ ਸੈਸ਼ਨ ਸ਼ੁਰੂ ਹੋਣ ਦਿਉ, ਉਸ ਤੋਂ ਬਾਅਦ ਮੈਂ ਤੁਹਾਨੂੰ ਜੀਰੋ ਆਵਰ ਦੇ ਦੇਵਾਂਗਾ। ਪਰ ਵਿਰੋਧੀ ਧਿਰ ਦੇ ਕੌਂਸਲਰ ਅੜੇ ਰਹੇ। ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਸਥਿਤੀ ਹੰਗਾਮੇ ਨਾਲ ਭਰ ਗਈ। ਕਾਫੀ ਦੇਰ ਤੱਕ ਜਦੋਂ ਹੰਗਾਮਾ ਨਹੀਂ ਰੁਕਿਆ ਤਾਂ ਮੇਅਰ ਸਦਨ ਵਿਚੋਂ ਉਠ ਕੇ ਬਾਹਰ ਚਲੇ ਗਏ।

Leave a Reply

Your email address will not be published. Required fields are marked *

*