Home » Punjab » ਪੁਲਿਸ ਤੇ ਨਗਰ ਨਿਗਮ ਮੁਲਾਜ਼ਮਾਂ ‘ਤੇ ਹੋਇਆ ਪਥਰਾਵ

ਪੁਲਿਸ ਤੇ ਨਗਰ ਨਿਗਮ ਮੁਲਾਜ਼ਮਾਂ ‘ਤੇ ਹੋਇਆ ਪਥਰਾਵ

ਤਿੰਨ ਪੁਲਿਸ ਮੁਲਾਜ਼ਮ ਹੋਏ ਜਖ਼ਮੀ
ਜਲੰਧਰ(JT NEWS TEAM)-ਥਾਣਾ ਡਵੀਜ਼ਨ ਅੱਠ ਦੇ ਅਧੀਨ ਪੈਂਦੇ ਇਲਾਕਾ ਭਾਠੜਾ ਮੁਹੱਲੇ ਵਿੱਚ ਅੱਜ ਨਗਰ ਨਿਗਮ ਟੀਮ ਗਲੀ ਵਿੱਚ ਲੱਗੇ ਨਜਾਇਜ਼ ਗਾਡਰਾਂ ਨੂੰ ਪੁੱਟਣ ਲਈ ਅੱਜ ਵੱਡੀ ਗਿਣਤੀ ਵਿੱਚ ਪੁਲਿਸ ਨੂੰ ਨਾਲ ਲੈ ਕੇ ਪੁੱਜੀ। ਇਸ ਮੌਕੇ ਪੁਲਿਸ ਅਤੇ ਨਗਰ ਨਿਗਮ ਟੀਮ ਉੱਤੇ ਭਾਠੜਾ ਦੇ ਲੋਕਾਂ ਨੇ ਇੱਟਾਂ-ਪੱਥਰਾਂ ਦੇ ਨਾਲ ਨਗਰ ਨਿਗਮ ਅਤੇ ਪੁਲਿਸ ਦੇ ਉਪਰ ਹਮਲਾ ਬੋਲ ਦਿੱਤਾ, ਜਿਸ ਕਾਰਨ ਪੁਲਿਸ ਨੂੰ ਫਿਲਹਾਲ ਪਿੱਛੇ ਹਟਣਾ ਪਿਆ ਹੈ । ਇਸ ਘਟਨਾ ਵਿੱਚ ਤਿੰਨ ਪੁਲਿਸ ਵਾਲੇ ਜਖ਼ਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਗ਼ੈਰਕਾਨੂੰਨੀ ਤੌਰ ਤੇ ਲੱਗੇ ਦੋ ਗਾਡਰਾਂ ਨੂੰ ਹਟਾਉਣ ਲਈ ਨਿਗਮ ਦੀ ਟੀਮ ਮੁਹੱਲੇ ਵਿੱਚ ਪਹੁੰਚੀ ਸੀ ਅਤੇ 100 ਤੋਂ ਜਿਆਦਾ ਪੁਲਿਸ ਮੁਲਾਜਿਮ ਉਨ੍ਹਾਂ ਦੇ ਨਾਲ ਸਨ ।

ਹਾਲੇ ਇੱਕ ਗਾਡਰ ਹੀ ਉਤਾਰਿਆ ਗਿਆ ਸੀ ਕਿ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਅਨਾਊਂਸਮੈਂਟ ਹੋਣ ਲੱਗੀ ਅਤੇ ਵੇਖਦੇ ਹੀ ਵੇਖਦੇ ਲੋਕਾਂ ਦੀ ਭੀੜ ਜਮਾਂ ਹੋ ਗਈ ਅਤੇ ਉਨਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਇਸ ਵਿੱਚ ਕਈ ਲੋਕਾਂ ਦੇ ਸਿਰ ਫਟ ਗਏ। ਫਿਲਹਾਲ ਇਲਾਕੇ ਵਿੱਚ ਜਬਰਦਸਤ ਤਨਾਅ ਫੈਲ ਗਿਆ ਹੈ ਅਤੇ ਭਾਰੀ ਪੁਲਸ ਬਲ ਨੇ ਇਲਾਕੇ ਨੂੰ ਘੇਰ ਲਿਆ ਹੈ ।

Leave a Reply

Your email address will not be published. Required fields are marked *

*