Home » Punjab » ਪੁਲਿਸ ਦੇ ਵਾਟਸਐਪ ਗਰੁੱਪ ਵਿੱਚ ਇਕ ਪੁਲਿਸ ਅਫਸਰ ਨੇ ਹੀ ਪਾਈ ਅਸ਼ਲੀਲ ਫੋਟੋ

ਪੁਲਿਸ ਦੇ ਵਾਟਸਐਪ ਗਰੁੱਪ ਵਿੱਚ ਇਕ ਪੁਲਿਸ ਅਫਸਰ ਨੇ ਹੀ ਪਾਈ ਅਸ਼ਲੀਲ ਫੋਟੋ


ਮੋਹਾਲੀ(JT NEWS TEAM), 9 ਸਤੰਬਰ:- ਪੁਲਿਸ ਦੇ ਵਾਟਸਐਪ ਗਰੁੱਪ ‘ਚ ਇਕ ਸੀਨੀਅਰ ਪੁਲਿਸ ਅਫਸਰ ਨੇ ਸ਼ਨੀਵਾਰ ਨੂੰ ਅਸ਼ਲੀਲ ਫੋਟੋ ਪਾ ਦਿੱਤੀ। ਇਸ ਉੱਤੇ ਗਰੁੱਪ ਮੈਂਬਰਾਂ ਨੇ ਆਬਜੈਕਸ਼ਨ ਕੀਤਾ। ਇਸਦੇ ਬਾਵਜੂਦ ਮੋਹਾਲੀ ਪੁਲਿਸ ਵਿੱਚ ਐਸਪੀ ਹੈਡਕਵਾਰਟਰ ਰਹਿ ਚੁੱਕੇ ਇਹ ਅਫਸਰ ਕਿਸੇ ਪਾਸੇ ਤੋਂ ਵੀ ਸ਼ਰਮਿੰਦਾ ਨਜ਼ਰ ਨਹੀਂ ਆਏ ਅਤੇ ਪੂਰੇ ਮਸਲੇ ਨੂੰ ਹਲਕੇ ਵਿੱਚ ਲੈਂਦੇ ਰਹੇ। ਉਸ ਗਰੁੱਪ ‘ਚ ਮਹਿਲਾ ਅਫਸਰ, ਪੱਤਰਕਾਰ ਅਤੇ ਵਕੀਲਾਂ ਸਮੇਤ 273 ਮੈਂਬਰ ਹਨ।
ਸਿੱਧੀ ਗੱਲ – ਜਦੋਂ ਇਸ ਬਾਰੇ ਗਰੁੱਪ ਵਿੱਚ ਇਸ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕੀ ਕਿਹਾ:-
ਅੱਜ ਆਪਣੇ ਗਰੁਪ ਵਿੱਚ ਕੀ ਪਾ ਦਿੱਤਾ ?
》 (ਹੱਸਦੇ ਹੋਏ…) ਮੈਨੂੰ ਤਾਂ ਕਿਸੇ ਨੇ ਭੇਜੀ ਸੀ, ਮੈਂ ਅੱਗੇ ਸੈਂਡ ਕਰ ਦਿੱਤੀ । ਹੁਣ ਚਾਹੇ ਇਸ ਬੈਂਗਣ ਦਾ ਕਿਸੇ ਨੇ ਭੜਥਾ ਬਣਾਉਣਾ ਹੋਵੇ ਤਾਂ ਉਹ ਭੜਥਾ ਬਣਾ ਲਵੋ ਚਾਹੇ ਤਾਂ ਕੋਈ ਲੈ ਜਾਵੇ . . .
-ਤੁਹਾਨੂੰ ਪਤਾ ਹੈ ਜਿਸ ਗਰੁੱਪ ਵਿੱਚ ਤੁਸੀਂ ਇਹ ਫੋਟੋ ਪਾਈ ਉਸ ਵਿੱਚ ਕਈ ਔਰਤਾਂ ਹਨ . . . ?
》ਮੈਨੂੰ ਨਹੀਂ ਪਤਾ ਸੀ , ਕੋਈ ਗੱਲ ਨਹੀਂ ਹੋਰ ਸਭ ਠੀਕ ਹੈ ਨਾ
ਪਹਿਲਾਂ ਵੀ ਇਕ ਐਸਪੀ ਦੇ ਫੋਨ ਤੋਂ ਅਪਲੋਡ ਹੋਇਆ ਸੀ ਅਸ਼ਲੀਲ ਵੀਡੀਓ
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ । 6 ਮਹੀਨੇ ਪਹਿਲਾਂ ਵੀ ਮੋਹਾਲੀ ਦੇ ਹੀ ਇਕ ਐਸਪੀ ਦੇ ਫੋਨ ਤੋਂ ਅਸ਼ਲੀਲ ਵੀਡੀਓ ਵਾਟਸਐਪ ਗਰੁੱਪ ਵਿੱਚ ਪਾਇਆ ਗਿਆ ਸੀ ।
ਹਾਲਾਂਕਿ , ਉਨ੍ਹਾਂ ਨੇ ਤੁਰੰਤ ਸੌਰੀ ਫੀਲ ਕਰਦੇ ਹੋਏ ਦੱਸਿਆ ਸੀ ਕਿ ਉਹ ਵਾਸ਼ਰੂਮ ਵਿੱਚ ਸਨ, ਜਦੋਂ ਉਨ੍ਹਾਂ ਦੇ ਦੋਸਤ ਦੇ ਬੇਟੇ ਨੇ ਉਨ੍ਹਾਂ ਦੇ ਮੋਬਾਇਲ ਨਾਲ ਛੇੜਛਾੜ ਕਰਦੇ ਹੋਏ ਗਲਤੀ ਨਾਲ ਵੀਡੀਓ ਅਪਲੋਡ ਕਰ ਦਿੱਤੀ।

Leave a Reply

Your email address will not be published. Required fields are marked *

*