Home » National » ਪੈਟਰੋਲ-ਡੀਜਲ ਕੀਮਤਾਂ: ਸਰਕਾਰ ਵਲੋਂ ਨਵੀਂ ਆਫਰ

ਪੈਟਰੋਲ-ਡੀਜਲ ਕੀਮਤਾਂ: ਸਰਕਾਰ ਵਲੋਂ ਨਵੀਂ ਆਫਰ

ਡਿਜੀਟਲ ਤਰੀਕੇ ਨਾਲ ਭੁਗਤਾਨ ਕਰਨ ਤੇ ਮਿਲੇਗੀ ਕੀਮਤ ‘ਚ ਛੋਟ

ਨਵੀਂ ਦਿੱਲੀ(JT NEWS TEAM), 21 ਸਤੰਬਰ:- ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਕਾਰਨ ਪ੍ਰੇਸ਼ਾਨ ਹੋ ਤਾਂ ਤੁਹਾਡੇ ਲਈ ਕੁਝ ਰਾਹਤ ਦੀ ਖਬਰ ਹੈ। ਸਰਕਾਰੀ ਸੇਵਾ ਡਿਜੀਟਲ ਇੰਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਜੇਕਰ ਤੁਸੀਂ ਆਪਣੀ ਗੱਡੀ ‘ਚ ਪੈਟਰੋਲ-ਡੀਜ਼ਲ ਭਰਾਉਣ ਤੋਂ ਬਾਅਦ ਉਸ ਦਾ ਭੁਗਤਾਨ ਭੀਮ ਐਪ ਜਾਂ ਕਾਰਡ ਸਵਾਈਪ ਕਰਕੇ ਕਰਦੇ ਹੋ ਤਾਂ ਤੁਹਾਨੂੰ ਕੁਝ ਬੱਚਤ ਹੋਵੇਗੀ।
ਜਾਣਕਾਰੀ ਮੁਤਾਬਕ, ਜੇਕਰ ਤੁਸੀਂ ਖਰੀਦੇ ਗਏ ਤੇਲ ਦਾ ਭੁਗਤਾਨ ਭੀਮ ਐਪ ਜਾਂ ਕਾਰਡ ਸਵਾਈਪ ਕਰਕੇ ਕਰਦੇ ਹੋ ਤਾਂ ਤੁਹਾਨੂੰ ਹਰ ਲੀਟਰ ਪਿੱਛੇ ਪੈਟਰੋਲ ਤੇ 49 ਪੈਸੇ ਦੀ ਛੋਟ ਮਿਲੇਗੀ। ਇਸੇ ਤਰ੍ਹਾਂ ਡੀਜ਼ਲ ‘ਤੇ ਪ੍ਰਤੀ ਲੀਟਰ 41 ਪੈਸੇ ਦੀ ਛੋਟ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਸਰਕਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਹੈ। ਉੱਥੇ ਹੀ, ਲੋਕਾਂ ਵਿਚਕਾਰ ਵੀ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਦੇਖੀ ਜਾ ਰਹੀ ਹੈ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਵਿਰੋਧੀ ਦਲਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਉਹ ਆਪਣੇ ਇੱਥੇ ਵੈਟ ‘ਚ ਕਮੀ ਕਰਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕਰ ਸਕਦੇ ਹਨ।

Leave a Reply

Your email address will not be published. Required fields are marked *

*