Home » National » ਬਸਪਾ ਆਗੂ ’ਤੇ ਹਮਲਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਤਾਂ ਹੋਵੇਗਾ ਸੰਘਰਸ਼:- ਰਾਜੂ

ਬਸਪਾ ਆਗੂ ’ਤੇ ਹਮਲਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਤਾਂ ਹੋਵੇਗਾ ਸੰਘਰਸ਼:- ਰਾਜੂ


ਜਲੰਧਰ,(ਗੁਰਬਿੰਦਰ ਸਿੰਘ):- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ ’ਤੇ ਹੋਏ ਜਾਨਲੇਵਾ ਹਮਲੇ ਨੂੰ ਲੈ ਕੇ ਬਸਪਾ ਸੂਬਾ ਪ੍ਰਧਾਨ ਸ. ਰਸ਼ਪਾਲ ਸਿੰਘ ਰਾਜੂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਸ. ਰਾਜੂ ਨੇ ਕਿਹਾ ਕਿ ਕੁਲਦੀਪ ਸਿੰਘ ਸਰਦੂਲਗੜ ’ਤੇ ਇਹ ਹਮਲਾ ਸ਼ਰਾਬ ਕਾਰੋਬਾਰੀਆਂ ਨੇ ਕਰਵਾਇਆ ਹੈ। ਇਹ ਹਮਲਾ ਰਾਜਨੀਤਕ ਸ਼ਹਿ ’ਤੇ ਕੀਤਾ ਗਿਆ ਹੈ। ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਹਮਲਾ ਕਰਨ ਵਾਲੇ ਦੋਸ਼ੀਆਂ ਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲਿਆਂ ਨੂੰ ਪੁਲਸ ਤੁਰੰਤ ਗ੍ਰਿਫਤਾਰ ਕਰੇ। ਜੇਕਰ ਪੁਲਸ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਨਹੀਂ ਕੀਤਾ ਤਾਂ ਬਸਪਾ ਵਲੋਂ ਇਸ ਮਾਮਲੇ ਨੂੰ ਲੈ ਸੰਘਰਸ਼ ਕੀਤਾ ਜਾਵੇਗਾ।
ਸ. ਰਾਜੂ ਨੇ ਇਹ ਵੀ ਕਿਹਾ ਕਿ ਪੁਲਸ ਬਸਪਾ ਆਗੂ ਕੁਲਦੀਪ ਸਿੰਘ ਸਰਦੂਲਗੜ ਦੀ ਸੁਰੱਖਿਆ ਦਾ ਵੀ ਪ੍ਰਬੰਧ ਕਰੇ। ਇਸ ਘਟਨਾ ਨੂੰ ਲੈ ਕੇ ਬਸਪਾ ਦਾ ਪੂਰਾ ਪੰਜਾਬ ਯੂਨਿਟ ਕੁਲਦੀਪ ਸਿੰਘ ਸਰਦੂਲਗੜ ਦੇ ਨਾਲ ਹੈ। ਬਸਪਾ ਆਗੂਆਂ ਤੇ ਵਰਕਰਾਂ ਵਿਚ ਇਸ ਹਮਲੇ ਤੋਂ ਬਾਅਦ ਭਾਰੀ ਗੁੱਸਾ ਹੈ। ਜੇਕਰ ਫਿਰ ਵੀ ਪੁਲਸ ਵਲੋਂ ਇਸ ਮਾਮਲੇ ਵਿਚ ਢਿੱਲ ਵਰਤੀ ਗਈ ਤਾਂ ਬਸਪਾ ਇਸਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਬਸਪਾ ਆਗੂ ਕੁਲਦੀਪ ਸਿੰਘ ਸਰਦੂਲਗੜ ਨਾਲ ਪਾਰਟੀ ਡਟ ਕੇ ਖੜੀ ਹੈ।
ਜ਼ਿਕਰਯੋਗ ਹੈ ਕਿ ਬਸਪਾ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ ਆਪਣੀ ਗੱਡੀ ਵਿਚ ਵੀਰਵਾਰ ਰਾਤ ਬੁਢਲਾਡਾ ਤੋਂ ਸਰਦੂਲਗੜ ਜਾ ਰਹੇ ਸਨ। ਇਸ ਦੌਰਾਨ ਪਿੰਡ ਉਡਤ ਸੈਦੇਵਾਲਾ ਲਾਗੇ ਰਾਹ ਰੋਕ ਕੇ ਖੜ੍ਹੀ ਇਕ ਗੱਡੀ ਸਵਾਰ ਦਰਜਨ ਭਰ ਵਿਅਕਤੀਆਂ ਨੇ ਉਨ੍ਹਾਂ ’ਤੇ ਤੇਜ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਉਨ੍ਹਾਂ ਨੇ ਉੱਥੋਂ ਆਪਣੀ ਗੱਡੀ ਭਜਾਈ ਤਾਂ ਉਨ੍ਹਾਂ ਨੇ ਗੱਡੀਆਂ ਪਿੱਛੇ ਲਾ ਲਈਆਂ ਤੇ ਰਾਹ ’ਚ ਹਮਲਾ ਕਰਦੇ ਰਹੇ। ਬਾਅਦ ਵਿਚ ਅੱਗੇ ਪੁਲਸ ਨਾਕਾ ਆਉਣ ’ਤੇ ਹਮਲਾਵਰ ਪਿੱਛੇ ਮੁੜ ਗਏ। ਕੁਲਦੀਪ ਸਿੰਘ ਸਰਦੂਲਗੜ ਨੇ ਦੱਸਿਆ ਕਿ ਇਕ ਪੁਲਸ ਮੁਲਾਜ਼ਮ ਨੇ ਉਨ੍ਹਾਂ ’ਤੇ ਹਮਲਾ ਕਰਨ ਵਾਲੀ ਗੱਡੀ ਵਾਪਸ ਭੇਜ ਦਿੱਤੀ, ਜਿਸਦੀ ਸ਼ਿਕਾਇਤ ਵੀ ਉਨ੍ਹਾਂ ਨੇ ਪੁਲਸ ਕਪਤਾਨ ਕੋਲ ਕੀਤੀ। ਇਹ ਹਮਲਾ ਰਾਜਨੀਤਕ ਸ਼ਹਿ ’ਤੇ ਕੀਤਾ ਗਿਆ।

Leave a Reply

Your email address will not be published. Required fields are marked *

*