Home » Entertainment » ਬਾਬਾ ਰਾਮ ਰਹੀਮ ਤੇ ਬਣ ਰਹੀ ਫਿਲਮ ‘ਚ ਰਾਖੀ ਸਾਵੰਤ ਬਣੀ ਹਨੀਪ੍ਰੀਤ; ਦੇਖੋ ਤਸਵੀਰਾਂ

ਬਾਬਾ ਰਾਮ ਰਹੀਮ ਤੇ ਬਣ ਰਹੀ ਫਿਲਮ ‘ਚ ਰਾਖੀ ਸਾਵੰਤ ਬਣੀ ਹਨੀਪ੍ਰੀਤ; ਦੇਖੋ ਤਸਵੀਰਾਂ


ਚੰਡੀਗੜ੍ਹ(ਸੋਨੂੰ ਅੰਬੇਡਕਰ), 20 ਸਤੰਬਰ:- ਹਾਲ ਹੀ ਵਿੱਚ ਸੋਸ਼ਲ ਮੀਡੀਆ `ਤੇ ਰਾਖੀ ਸਾਵੰਤ ਅਤੇ ਬਾਬਾ ਰਾਮ ਰਹੀਮ ਦੀਆਂ ਅਜੀਬੋ-ਗਰੀਬ ਤਸਵੀਰਾਂ ਵਾਇਰਲ ਹੋ ਰਹੀਆ ਹਨ। ਇਹਨਾਂ ਤਸਵੀਰਾਂ ਵਿੱਚ ਰਾਮ ਰਹੀਮ ਰਾਖੀ ਸਾਵੰਤ ਦੇ ਨਾਲ ਕੁਝ ਅਜਿਹਾ ਦਿਖਾਈ ਦੇ ਰਿਹਾ ਹੈ ਕਿ ਤੁਹਾਡਾ ਸਿਰ ਚਕਰਾ ਜਾਏਗਾ।
ਕੀ ਹੈ ਮਾਮਲਾ?

ਫਿਰ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਮਾਜਰਾ ਕੀ ਹੈ?
ਦਰਅਸਲ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਆਦਮੀ ਰਾਮ ਰਹੀਮ ਨਹੀਂ ਹੈ। ਬਲਕਿ ਰਾਮ ਰਹੀਮ ਦਾ ਡੁਪਲੀਕੇਟ ਹੈ। ਇਹ ਸਭ ਇੱਕ ਫਿਲਮ ਦੇ ਲਈ ਕੀਤਾ ਗਿਆ ਹੈ। ਇਹ ਫਿਲਮ ਦਾ ਪਹਿਲੇ ਆਈਟਮ ਸਾਂਗ ਦੀ ਸ਼ੂਟਿੰਗ ਹੈ। ਇਸ ਫਿਲਮ ਵਿੱਚ ਰਾਖੀ ਹਨੀਪ੍ਰੀਤ ਦੇ ਰੋਲ ਵਿੱਚ ਨਜ਼ਰ ਆਵੇਗੀ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਹੀਆ ਹਨ। ਇਹਨਾਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ `ਤੇ ਜਬਰਦਸਤ ਵੀ ਟਰੋਲ ਹੋ ਰਿਹਾ ਹੈ।
ਬਾਬਾ ਗੁਰਮੀਤ ਸਿੰਘ ਰਾਮ ਰਹੀਮ ਦੇ ਜੀਵਨ ‘ਤੇ ਆਧਾਰਿਤ ਫਿਲਮ ਬਣਨ ਦੀ ਖਬਰ ਕਾਫੀ ਚਰਚਾ ‘ਚ ਹੈ। ਇਸ ਫਿਲਮ ‘ਚ ਰਾਮ ਰਹੀਮ ਦੇ ਫਰਸ਼ ਤੋਂ ਅਰਸ਼ ਤੇ ਫਿਰ ਅਰਸ਼ ਤੋਂ ਫਰਸ਼ (ਜੇਲ) ਤੇ ਆਉਣ ਦਾ ਸਫਰ ਨੂੰ ਦਿਖਾਇਆ ਜਾਵੇਗਾ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਇਸ ਫਿਲਮ ‘ਚ ਰਜ਼ਾ ਮੁਰਾਦ ਰਾਮ ਰਹੀਮ ਦਾ ਕਿਰਦਾਰ ਨਿਭਾਉਣਗੇ ਤੇ ਹਮੇਸ਼ਾ ਵਿਵਾਦਾਂ ‘ਚ ਘਿਰੀ ਰਹਿਣ ਵਾਲੀ ਅਦਾਕਾਰਾ ਰਾਖੀ ਸਾਵੰਤ ਹਨੀਪ੍ਰੀਤ ਇੰਸਾ ਦਾ ਕਿਰਦਾਰ ਨਿਭਾਏਗੀ। ਰਾਮ ਰਹੀਮ ਦੇ ਜੀਵਨ ‘ਚ ਹਨੀਪ੍ਰੀਤ ਦਾ ਅਹਿਮ ਕਿਰਦਾਰ ਰਿਹਾ ਹੈ ਅਤੇ ਇਸ ਲਈ ਇਸ ਫਿਲਮ ‘ਚ ਉਸ ਦੀ ਕਹਾਣੀ ਸ਼ਾਮਲ ਕੀਤੀ ਜਾਵੇਗੀ। ਇਸ ਫਿਲਮ ਦਾ ਟਾਈਟਲ ਹੈ ‘ਸਿਨੇਮਾ ਸਕੈਂਡਲ, ਅਬ ਇਨਸਾਫ ਹੋਗਾ।’ ਮੀਡੀਆ ਦੇ ਕੈਮਰਿਆਂ ‘ਚ ਕੈਦ ਹੋਈ ਫਿਲਮ ਦੀ ਸ਼ੂਟਿੰਗ ਦੇ ਸੀਨਜ਼ ਤੇ ਵੀਡਓ ‘ਚ ਰਾਖੀ ਸਾਵੰਤ ਰਾਮ ਰਹੀਮ ਸਿੰਘ ਬਣੇ ਫਿਲਮ ਦੇ ਡਾਇਰੈਕਟਰ ਸੰਜੇ ਨੇਗੀ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਫਿਲਮ ਦੇ ਸੈੱਟ ‘ਤੇ ਰਜ਼ਾ ਮੁਰਾਦ ਦੇ ਨਾ ਪਹੁੰਚਣ ਕਾਰਨ ਇਸ ਫਿਲਮ ਦੇ ਡਾਇਰੈਕਟਰ ਨੇਗੀ ਨੇ ਹੀ ਰਾਮ ਰਹੀਮ ਦਾ ਕਿਰਦਾਰ ਨਿਭਾਇਆ। ਦੱਸਿਆ ਜਾ ਰਿਹਾ ਹੈ ਕਿ ਫਿਲਮ ਲਈ ਦਿੱਲੀ ‘ਚ ਰਾਖੀ ਦਾ ਇਕ ਆਈਟਮ ਡਾਂਸ ਫਿਲਮਾਇਆ ਗਿਆ। ਇਸ ਗੀਤ ਦਾ ਨਾਂ ਹੈ ‘ਬੇਵਫਾ ਆਈਟਮ’। ਰਾਖੀ ਨੇ ਇਹ ਤੱਕ ਆਖ ਦਿੱਤਾ ਕਿ ਭਾਵੇਂ ਹਨੀਪ੍ਰੀਤ ਨੂੰ ਪੁਲਿਸ ਤੇ ਪ੍ਰਸ਼ਾਸਨ ਨੇਪਾਲ ‘ਚ ਲੱਭ ਰਹੇ ਹਨ ਪਲ ਉਹ ਤਾਂ ਆਪਣੀ ਵੱਡੀ ਭੈਣ ਕੋਲ ਲੰਡਨ ‘ਚ ਹੈ। ਦੱਸਣਯੋਗ ਹੈ ਕਿ ਇਸ ਫਿਲਮ ‘ਚ ਏਜਾਜ਼ ਖਾਨ ਪੁਲਿਸ ਅਫਸਰ ਜਹਾਂਗੀਰ ਖਾਨ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਫਿਲਮ ਦਾ ਨਿਰਮਾਣ ਖੁਦ ਰਾਖੀ ਦੇ ਵੱਡੇ ਭਰਾ ਰਾਕੇਸ਼ ਸਾਵੰਤ ਕਰ ਰਹੇ ਹਨ।

Leave a Reply

Your email address will not be published. Required fields are marked *

*