Home » National » ਬੰਦ ਕੀਤਾ ਜਾਵੇ ਦੁਸਹਿਰੇ ਤੇ ਭਗਵਾਨ ਰਾਵਣ ਦਾ ਪੁਤਲਾ ਸਾੜਨਾ

ਬੰਦ ਕੀਤਾ ਜਾਵੇ ਦੁਸਹਿਰੇ ਤੇ ਭਗਵਾਨ ਰਾਵਣ ਦਾ ਪੁਤਲਾ ਸਾੜਨਾ

ਧਾਰਮਿਕ ਭਾਵਨਾਵਾਂ ਹੁੰਦੀਆਂ ਨੇ ਆਹਤ

ਭਗਵਾਨ ਰਾਵਣ ਦਾ ਪੁਤਲਾ ਨਾ ਫੂਕਣ ਲਈ ਮੰਗ ਪੱਤਰ ਦਿੰਦੇ ਡਾ. ਬੀ. ਆਰ.ਅੰਬੇਡਕਰ ਵੈਲਫੇਅਰ ਮੰਚ ਦੇ ਪ੍ਰਤੀਨਿਧੀ

ਬਠਿੰਡਾ (ਸੋਨੂੰ ਅੰਬੇਡਕਰ) 29 ਸਿਤੰਬਰ – ਡਾ. ਬੀ. ਆਰ.ਅੰਬੇਡਕਰ ਵੈਲਫੇਅਰ ਮੰਚ, ਪਿੰਡ ਬੀੜ ਤਾਲਾਬ, ਬਸਤੀ ਨੰਬਰ-4 , ਬਠਿੰਡਾ ਨੇ ਮਹਾਮਾਹਿਮ ਰਾਸ਼ਟਰਪਤੀ ਨੂੰ ਲਿਖੇ ਪੱਤਰ ਨੂੰ ਡਿਪਟੀ ਕਮਿਸ਼ਨਰ, ਬਠਿੰਡਾ ਰਾਹੀਂ ਸੌਂਪਦੇ ਹੋਏ, ਦਸ਼ਹਿਰੇ ਤੇ ਭਗਵਾਨ ਰਾਵਣ ਦਾ ਪੁਤਲਾ ਨਾ ਸਾੜਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਵਿਚ ਅਣਗਿਣਤ ਸਦੀਆਂ ਤੋਂ ਮੂਲਨਿਵਾਸੀ ਅਤੇ ਹੋਰ ਕਬੀਲਿਆਂ ਤੇ ਧਰਮਾਂ ਦੇ ਲੋਕ ਰਹਿ ਰਹੇ ਹਨ ਅਤੇ ਵੱਖ ਵੱਖ ਸਮੇ ਵਿਚ ਕਈ ਰਾਜੇ ਮਹਾਰਾਜੇ ਅਤੇ ਮਹਾਨ ਮਹਾਪੁਰਖਾਂ ਨੇ ਮੂਲਨਿਵਾਸੀਆਂ ਵਿਚ ਜਨਮ ਲਿਆ, ਜਿਸਦਾ ਇਤਿਹਾਸ ਗਵਾਹ ਹੈ। ਮੂਲਨਿਵਾਸੀ ਲੋਕ ਇਨ੍ਹਾਂ ਮਹਾਨ ਸ਼ਖਸੀਅਤਾਂ ਨੂੰ ਆਪਣੇ ਆਪਣੇ ਤਰੀਕੇ ਨਾਲ ਯਾਦ ਕਰਦੇ ਆ ਰਹੇ ਹਨ। ਭਗਵਾਨ ਰਾਵਣ, ਕੁੰਭਕਰਨ, ਮੇਘਨਾਥ ਆਦਿ ਮੂਲਨਿਵਾਸੀਆਂ ਵਲੋਂ ਪੂਜੇ ਤੇ ਸਤਿਕਾਰੇ ਜਾਂਦੇ ਹਨ। ਇਨ੍ਹਾਂ ਨਾਲ ਭਾਰਤ ਦੇ ਮੂਲਨਿਵਾਸੀ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਤੇ ਇਹਨਾਂ ਦੇ ਪੁਤਲੇ ਬਣਾ ਕੇ ਸਾੜੇ ਜਾਣ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਸੰਵਿਧਾਨ ਅਨੁਸਾਰ ਇਹ ਕਾਰਜ ਕਰਨ ਵਾਲੇ ਸਜਾ ਦੇ ਹੱਕਦਾਰ ਹਨ, ਕਿਉਂਕਿ ਕਿਸੇ ਵੀ ਵਿਅਕਤੀ ਜਾ ਸੰਸਥਾਂ ਨੂੰ ਕਿਸੀ ਧਰਮ ਵਿਸ਼ੇਸ਼ ਦੇ ਪੂਜਨੀਕ ਨੂੰ, ਵਿਰੋਧ ਵਜੋਂ ਬੇਅਦਬੀ ਕਰਨ ਦਾ ਹੱਕ ਨਹੀਂ ਹੈ।
ਉਨ੍ਹਾਂ ਨੇ ਮੰਗ ਕੀਤੀ ਕਿ ਇਸ ਗੈਰਕਾਨੂੰਨੀ ਪ੍ਰਥਾ ਨੂੰ ਬੰਦ ਕਰਕੇ, ਲੋਕਾਂ ਨੂੰ ਭਗਵਾਨ ਰਾਵਣ ਦੇ ਪੁਤਲੇ ਨੂੰ ਸਾੜਨ ਤੋਂ ਵਰਜਿਆ ਜਾਵੇ , ਜਿਸ ਨਾਲ ਧਾਰਮਿਕ ਭਾਈਚਾਰਾ ਵਧਾਉਣ ਚ ਮਦਦ ਮਿਲੇਗੀ।

Leave a Reply

Your email address will not be published. Required fields are marked *

*