Home » National » ਭਗਵਾਨ ਵਾਲਮੀਕਿ ਤੇ ਵਿਵਾਦਤ ਟਿੱਪਣੀ ਮਾਮਲੇ ਵਿੱਚ ਰਾਖੀ ਸਾਵੰਤ ਨੂੰ ਮਿਲੀ ਅਗਾਊ ਜਮਾਨਤ

ਭਗਵਾਨ ਵਾਲਮੀਕਿ ਤੇ ਵਿਵਾਦਤ ਟਿੱਪਣੀ ਮਾਮਲੇ ਵਿੱਚ ਰਾਖੀ ਸਾਵੰਤ ਨੂੰ ਮਿਲੀ ਅਗਾਊ ਜਮਾਨਤ

7 ਅਗਸਤ ਤੱਕ ਆਤਮਸਮਰਪਣ ਦਾ ਦਿੱਤਾ ਹੁਕਮ
ਲੁਧਿਆਣਾ,5ਅਗਸਤ (ਗੁਰਬਿੰਦਰ ਸਿੰਘ):-ਵਾਲਮੀਕਿ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਨੂੰ ਲੁਧਿਆਣਾ ਦੀ ਸਥਾਨਕ ਅਦਾਲਤ ਨੇ ਅਗਾਊ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਵਿਚ ਜ਼ਿਲਾ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਨੇ ਸ਼ਨੀਵਾਰ ਨੂੰ ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਫੈਸਲਾ ਸੁਣਾਇਆ ਅਤੇ ਅਗਲੇਰੀ ਜ਼ਮਾਨਤ ਦਿੰਦੇ ਹੋਏ ਰਾਖੀ ਨੂੰ 7 ਅਗਸਤ ਨੂੰ <img ਮੈਜਿਸਟ੍ਰੇਟ ਬਿਸ਼ਪਾ ਗੁਪਤਾ ਦੀ ਅਦਾਲਤ ਵਿਚ ਆਤਮ-ਸਮਰਪਣ ਕਰਨ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਰਾਖੀ ਸਾਵੰਤ ਨੇ ਭਗਵਾਨ ਵਾਲਮੀਕਿ ਜੀ ਦੇ ਖਿਲਾਫ ਵਿਵਾਦਤ ਟਿੱਪਣੀ ਕੀਤੀ ਸੀ। ਇਸ ਮਾਮਲੇ ਵਿਚ ਉਸ ਦੇ ਖਿਲਾਫ ਅਪਰਾਧਕ ਸ਼ਿਕਾਇਤ ਕੀਤੀ ਗਈ ਸੀ। ਅਦਾਲਤ ਵੱਲੋਂ ਸੰਮਨ ਭੇਜੇ ਜਾਣ 'ਤੇ ਵੀ ਉਹ ਪੇਸ਼ੀ ਲਈ ਨਹੀਂ ਆਈ, ਜਿਸ ਕਰਕੇ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਚਣ ਲਈ ਰਾਖੀ ਨੇ ਅਗਲੇਰੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ, ਜਿਸ 'ਤੇ ਸੁਣਵਾਈ ਕਰਦੇ ਹੋਏ ਅੱਜ ਰਾਖੀ ਨੂੰ ਜ਼ਮਾਨਤ ਦੇ ਦਿੱਤੀ ਗਈ।

Leave a Reply

Your email address will not be published. Required fields are marked *

*