Home » National » ਭਰੀਆਂ ਅੱਖਾਂ ਨਾਲ ਦਿੱਤੀ ਭਾਵਾਧਸ ਨੇਤਾ ਲਸ਼ਮਣ ਦ੍ਰਾਵਿੜ ਨੂੰ ਅੰਤਿਮ ਵਿਦਾਇਗੀ; ਅੰਤਿਮ ਯਾਤਰਾ ਵਿੱਚ ਉਮੁੜਿਆ ਜਨ ਸੈਲਾਬ

ਭਰੀਆਂ ਅੱਖਾਂ ਨਾਲ ਦਿੱਤੀ ਭਾਵਾਧਸ ਨੇਤਾ ਲਸ਼ਮਣ ਦ੍ਰਾਵਿੜ ਨੂੰ ਅੰਤਿਮ ਵਿਦਾਇਗੀ; ਅੰਤਿਮ ਯਾਤਰਾ ਵਿੱਚ ਉਮੁੜਿਆ ਜਨ ਸੈਲਾਬ

ਨਹੀਂ ਰੁੱਕ ਰਹੇ ਸਨ ਪਰਿਵਾਰਿਕ ਮੈਂਬਰਾਂ ਅਤੇ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ ਲੋਕਾਂ ਦੇ ਹੰਝੂ
ਕਈ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

ਲੁਧਿਆਣਾ(ਸੋਨੂੰ ਅੰਬੇਡਕਰ), 21 ਨਵੰਬਰ:- ਭਾਰਤੀਆ ਵਾਲਮੀਕਿ ਧਰਮ ਸਮਾਜ(ਭਾਵਾਧਸ)ਦੇ ਸੰਸਥਾਪਕ ਨਿਰਦੇਸ਼ਕ ਵੀਰਸ਼੍ਰੇਸਠ ਲਕਸ਼ਮਣ ਦ੍ਰਾਵਿੜ ਜੀ ਇੰਨੀ ਜਲਦੀ ਸਾਰਿਆਂ ਨੂੰ ਛੱਡ ਕੇ ਚਲੇ ਜਾਣਗੇ ਕਿਸੇ ਨੂੰ ਵੀ ਇਸ ਗੱਲ ਦਾ ਭਰੋਸਾ ਨਹੀਂ ਸੀ ਜੋ ਉਨ੍ਹਾਂ ਦੇ ਨਾਲ ਆਖ਼ਿਰੀ ਮੀਟਿੰਗ ਵਿੱਚ ਸਨ। ਇਹ ਸਮੇਂ ਦਾ ਹੀ ਚੱਕਰ ਹੈ ਕਿ ਸੋਮਵਾਰ ਸਵੇਰੇ ਉਹ ਟਰੈਕ ਸੂਟ ਵਿੱਚ ਹੀ ਆਪਣੇ ਦੋਸਤ ਇੰਦਰਜੀਤ ਸਿੰਘ ਗੋਲਾ ਦੀ ਸੋਫ਼ੀਆਂ ਚੌਂਕ ਵਿੱਚ ਬਣੀ ਫੈਕਟਰੀ ਵਿੱਚ ਮਦਦ ਲਈ ਪਹੁੰਚੇ। ਇਸੇ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ ਹੋਈ ਸੀ। ਜਦ ਉਹ ਦੋਸਤ ਦੀ ਮਦਦ ਲਈ ਫੈਕਟਰੀ ਵਿਚ ਮੌਜੂਦ ਸਨ, ਉਸੇ ਵੇਲੇ ਧਮਾਕੇ ਦੇ ਨਾਲ ਪੰਜ ਮੰਜ਼ਿਲਾ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਡਹਿ ਢੇਰੀ ਹੋ ਗਈ।ਕਈ ਲੋਕ ਇਮਾਰਤ ਦੇ ਮਲਬੇ ਹੇਠ ਦੱਬ ਹੋ ਗਏ।
ਜਿਨ੍ਹਾਂ ਵਿੱਚ ਭਾਵਾਧਸ ਦੇ ਨਿਰਦੇਸ਼ਕ ਲਕਸ਼ਮਣ ਦ੍ਰਾਵਿੜ ਜੀ ਵੀ ਸ਼ਾਮਿਲ ਸਨ। 12 ਘੰਟੇ ਬਾਅਦ ਜਦ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਤਦ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਅੱਜ ਦਰੇਸੀ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ। ਦਰੇਸੀ ਸ਼ਮਸ਼ਾਨਘਾਟ ਵਿੱਚ ਲੋਕ ਅੰਤਿਮ ਦਰਸ਼ਨ ਕਰਨ ਲਈ ਸਵੇਰੇ 11 ਵਜੇ ਤੋਂ ਹੀ ਸ਼ਮਸ਼ਾਨਘਾਟ ਦੇ ਅੰਦਰ-ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਕਰੀਬ 1:30 ਦੁਪਿਹਰ ਵੀਰੋਤਮ ਲਕਸ਼ਮਣ ਦ੍ਰਾਵਿੜ ਜੀ ਦੀ ਦੇਹ ਨੂੰ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ। ਹਰ ਇੱਕ ਵਿਅਕਤੀ ਚਾਹੇ ਉਹ ਬੱਚੇ,ਜਵਾਨ ਅਤੇ ਬਜੁਰਗਾਂ ਹੀ ਸੀ ਉਥੇ ਮੌਜੂਦ ਸਨ, ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਜਿਵੇਂ ਉਹ ਸੋਚ ਰਹੇ ਹੋਣ ਕਿ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ। ਹਜਾਰਾਂ ਦੀ ਗਿਣਤੀ ਵਿੱਚ ਲੋਕ ਵੀਰਸ਼੍ਰੇਸਠ ਸ਼੍ਰੀ ਲਕਸ਼ਮਣ ਦ੍ਰਾਵਿੜ ਜੀ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ ਲੋਕਾਂ ਦੀ ਗਿਣਤੀ ਏਨੀ ਵੱਧ ਸੀ ਕਿ ਸ਼ਮਸ਼ਾਨਘਾਟ ਵੀ ਛੋਟਾ ਪੈ ਰਿਹਾ ਸੀ। ਕੋਈ ਵੀ ਦਿੱਕਤ ਨਾ ਆਵੇ ਇਸ ਲਈ ਪ੍ਰਸ਼ਾਸਨ ਵੱਲੋ ਖਾਸ ਪ੍ਰਬੰਧ ਕੀਤੇ ਗਏ ਸਨ। ਵੀਰਸ਼੍ਰੇਸਠ ਸ਼੍ਰੀ ਲਕਸ਼ਮਣ ਦ੍ਰਾਵਿੜ ਜੀ ਦਾ ਅੰਤਿਮ ਸੰਸਕਾਰ ਪੂਰੇ ਰਸਮੋ ਰਿਵਾਜ ਨਾਲ ਕੀਤਾ ਗਿਆ। ਲੋਕਾ ਦੀ ਅੱਖਾਂ ਵਿੱਚੋ ਹੰਝੂ ਰੁੱਕਣ ਦਾ ਨਾਂ ਨਹੀਂ ਲੈ ਰਹੇ ਸਨ।
ਇਸ ਮੌਕੇ ਭਾਵਾਧਸ ਦੇ ਮੁੱਖ ਸੰਚਾਲਕ ਸ਼੍ਰੀ ਵੀਰੇਸ਼ ਵਿਜੇ ਦਾਨਵ,ਅਸ਼ਵਨੀ ਸਹੋਤਾ, ਚੌਧਰੀ ਯਸ਼ਪਾਲ, ਸ.ਰਵਨੀਤ ਸਿੰਘ ਬਿੱਟੂ (MP), ਐੱਮ.ਐਲ.ਏ ਰਾਕੇਸ਼ ਪਾਂਡੇ, ਐੱਮ.ਐਲ.ਏ ਸੁਰਿੰਦਰ ਡਾਬਰ, ਐੱਮ.ਐਲ.ਏ ਸੰਜੇ ਤਲਵਾੜ, ਐੱਮ.ਐਲ.ਏ ਭਾਰਤ ਭੂਸ਼ਨ ਆਸ਼ੂ, ਸ਼ਰਨਜੀਤ ਸਿੰਘ ਢਿੱਲੋਂ ਐੱਮ.ਐਲ.ਏ, ਮੂਲਨਿਵਾਸੀ ਸੰਘ ਦੇ ਨੁਮਾਇੰਦੇ, ਕ੍ਰਿਸ਼ਨ ਖਰਬੰਦਾ, ਮਨੀ ਗਰੇਵਾਲ, ਪਰਵੀਨ ਡੰਗ, ਬਲਜੀਤ ਸਿੰਘ ਛਤਵਾਲ, ਗੁਰਦੀਪ ਸਿੰਘ ਗੋਸ਼ਾ, ਰਵਿੰਦਰ ਅਰੋੜਾ(ਬੀਜੇਪੀ ਜਿਲਾ ਪ੍ਰਧਾਨ ਲੁਧਿਆਣਾ), ਲੀਨਾ ਟਪਾਰੀਆ, ਰਣਜੀਤ ਸਿੰਘ ਢਿਲੋਂ, ਯਸ਼ਪਾਲ ਜਨੋਤਰਾ, ਸੁਰਿੰਦਰ ਬਾਲੀ, ਰਜਿੰਦਰ ਹੰਸ, ਮਨਪ੍ਰੀਤ ਸਿੰਘ ਬੰਟੀ, ਪ੍ਰਵੀਨ ਬਾਂਸਲ ਆਦਿ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ।

Leave a Reply

Your email address will not be published. Required fields are marked *

*