Home » Devotional » ਮਾਂ ਕਾਲੀ ਦੇ ਜਨਮਦਿਨ ਨੂੰ ਸਮਰਪਿਤ ਜਾਗਰਣ ਕਰਵਾਇਆ ਗਿਆ

ਮਾਂ ਕਾਲੀ ਦੇ ਜਨਮਦਿਨ ਨੂੰ ਸਮਰਪਿਤ ਜਾਗਰਣ ਕਰਵਾਇਆ ਗਿਆ


ਲੁਧਿਆਣਾ (JT NEWS TEAM), 17 ਸਤੰਬਰ:- ਜੈ ਮਾਂ ਕਾਲੀ ਕਲੱਬ ਵੱਲੋ ਸੰਜੇ ਗਾਂਧੀ ਕਲੋਨੀ, ਤਾਜਪੁਰ ਰੋਡ ਤੇ ਮਾਂ ਕਾਲੀ ਦੇ ਜਨਮਦਿਨ ਨੂੰ ਸਮਰਪਿਤ ਜਾਗਰਣ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਮਾਂ ਕਾਲੀ ਦੇ ਗੁਣਗਾਨ ਕਰਦੇ ਹੋਏ ਭਜਨ ਸਿਮਰਨ ਨਾਲ ਸੰਗਤ ਨੂੰ ਮਾਂ ਕਾਲੀ ਦੇ ਚਰਨਾਂ ਨਾਲ ਜੋੜਿਆ ਗਿਆ। ਸਮੂਹ ਪਹੁੰਚੀਆਂ ਹੋਈਆਂ ਸੰਗਤਾਂ ਵਲੋਂ ਮਾਂ ਕਾਲੀ ਦਾ ਗੁਣਗਾਨ ਕਰਦੇ ਹੋਏ ਬੜੇ ਹੀ ਸ਼ਰਧਾ ਭਾਵਨਾ ਨਾਲ ਭਜਨਾਂ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਕਲੱਬ ਵਲੋਂ ਸੰਗਤਾਂ ਨੂੰ ਮਾਂ ਕਾਲੀ ਦੇ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਗਈ।
ਇਸ ਮੌਕੇ ਕਮਲਦੀਪ, ਮਨਦੀਪ ਕੌਰ, ਦਵਿੰਦਰਪਾਲ, ਅਮਨਪ੍ਰੀਤ, ਹਰੀਸ਼, ਕਾਕਾ, ਨਿੰਦਾ, ਜਸਵੀਰ ਕੌਰ ਅਤੇ ਹੋਰ ਮੁਹੱਲਾ ਨਿਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *

*