Home » Punjab » ਮੁੱਖ ਮੰਤਰੀ ਦੇ ਪੁੱਤਰ ਰਣਇੰਦਰ ਸਿੰਘ ਜਾਮ ‘ਚ ਫਸੇ, ਅਫਸਰਾਂ ਦੀ ਲੱਗੀ ਕਲਾਸ

ਮੁੱਖ ਮੰਤਰੀ ਦੇ ਪੁੱਤਰ ਰਣਇੰਦਰ ਸਿੰਘ ਜਾਮ ‘ਚ ਫਸੇ, ਅਫਸਰਾਂ ਦੀ ਲੱਗੀ ਕਲਾਸ


ਲੁਧਿਆਣਾ, 05 ਸਤੰਬਰ:- ਸਿਟੀ-ਸੈਂਟਰ ਘੋਟਾਲੇ ‘ਚ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਹੋਣ ਆਏ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਕੋਹਾੜਾ ਦੇ ਨੇੜੇ ਸੜਕ ਦੇ ਉਸਾਰੀ ਦੇ ਕਾਰਨ ਜਾਮ ਵਿੱਚ ਫਸ ਗਏ।
ਅਦਾਲਤ ਪਹੁੰਚਣ ‘ਚ ਦੇਰ ਹੋਣ ‘ਤੇ ਉਨ੍ਹਾਂ ਨੇ ਸੀਐਮ ਦਫਤਰ ਨਾਲ ਸਬੰਧਤ ਮਹਿਕਮੇ ਦੇ ਅਫਸਰਾਂ ਦੀ ਖੂਬ ਕਲਾਸ ਲਗਵਾ ਦਿੱਤੀ। ਵਿਦੇਸ਼ ਜਾਣ ਦੀ ਇਜਾਜ਼ਤ ਲਈ ਦਿੱਤੀ ਅਰਜੀ ‘ਤੇ ਜੱਜ ਗੁਰਵੀਰ ਸਿੰਘ ਦੀ ਕੋਰਟ ਵਿੱਚ ਅੱਜ ਉਨ੍ਹਾਂ ਦੀ ਸੁਣਵਾਈ ਸੀ। ਰਣਇੰਦਰ ਚੰਡੀਗੜ ਤੋਂ ਕਰੀਬ ਸਵਾ ਨੌਂ ਵਜੇ ਨਿਕਲੇ। ਕੋਹਾੜਾ ਦੇ ਕੋਲ ਜਾਮ ਵਿੱਚ ਕਰੀਬ ਪੌਣਾ ਘੰਟਾ ਫਸੇ ਰਹੇ ਅਤੇ 12 ਵਜੇ ਅਦਾਲਤ ਪੁੱਜੇ।
ਜੱਜ ਨੇ ਉਨ੍ਹਾਂ ਦੀ ਅਰਜੀ ਸਵੀਕਾਰ ਕਰਦੇ ਹੋਏ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ। ਪਰ ਅਦਾਲਤ ਤੋਂ ਬਾਹਰ ਆਉਂਦੇ ਹੀ ਜਦੋਂ ਲੋਕਲ ਨੇਤਾਵਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸੜਕ ਦੇ ਕੰਮ ਦੀ ਰਫਤਾਰ ਹੌਲੀ ਹੋਣ ਨਾਲ ਰੋਜਾਨਾ ਲੋਕ ਤੰਗ ਹੁੰਦੇ ਹਨ ਤਾਂ ਰਣਇੰਦਰ ਨੇ ਤੁਰੰਤ ਸੀਐਮ ਦਫਤਰ ‘ਚ ਘੰਟੀ ‘ਖੜਕਾ ਦਿੱਤੀ।
ਸੀਐਮ ਦਫਤਰ ਵਿੱਚ ਫੋਨ ਲਗਾਉਣ ਦੇ ਬਾਅਦ ਰਣਇੰਦਰ ਨੂੰ ਤੁਰੰਤ ਆਉਣ ਵਾਲੀ ਕਾਲਸ ਵਿੱਚੋਂ ਜੀ ਸਰ, ਜੀ ਸਰ ਸੁਣਾਈ ਦਿੰਦਾ ਸੀ। ਰਣਇੰਦਰ ਨੇ ਕਿਹਾ ਕਿ ਲੁਧਿਆਣਾ ਤੋਂ ਚੰਡੀਗੜ ਨੂੰ ਜਾਣ ਵਾਲਾ ਕੋਹਾੜਾ ਰੋਡ ਇੱਕਮਾਤਰ ਰਸਤਾ ਹੈ, ਪਰ ਇਸ ਸੜਕ ਨੂੰ ਹੀ ਠੀਕ ਨਹੀਂ ਰੱਖਿਆ ਜਾ ਸਕਦਾ ਹੈ ਤਾਂ ਅਫਸਰਸ਼ਾਹੀ ਕੀ ਕਰ ਰਹੀ ਹੈ।

Leave a Reply

Your email address will not be published. Required fields are marked *

*