Home » Punjab » ਰੌਂਗ ਸਾਇਡ ਤੋਂ ਆ ਰਹੇ ਆਟੋ ਨੇ ਦੋ ਨੂੰ ਕੁਚਲਿਆ, ਇੱਕ ਦੀ ਮੌਤ; ਦੂਜੇ ਦੀ ਹਾਲਤ ਗੰਭੀਰ

ਰੌਂਗ ਸਾਇਡ ਤੋਂ ਆ ਰਹੇ ਆਟੋ ਨੇ ਦੋ ਨੂੰ ਕੁਚਲਿਆ, ਇੱਕ ਦੀ ਮੌਤ; ਦੂਜੇ ਦੀ ਹਾਲਤ ਗੰਭੀਰ


ਲੁਧਿਆਣਾ(JT NEWS TEAM), 1 ਅਕਤੂਬਰ:-ਮਹਾਨਗਰ ਵਿੱਚ ਕੋਈ ਨਾ ਕੋਈ ਸੜਕ ਦੁਰਘਟਨਾ ਵਾਪਰਨਾ ਤਾਂ ਅੱਜ-ਕੱਲ੍ਹ ਆਮ ਜਿਹੀ ਗੱਲ ਹੋ ਗਈ ਹੈ। ਅੱਜ ਵੀ ਕਰੀਬ ਸਵੇਰੇ 11:00 ਡਿਊਕ ਹੋਜਰੀ ਦੇ ਨੇੜੇ ਰੌਂਗ ਸਾਇਡ ਤੋਂ ਆ ਰਹੇ ਆਟੋ ਨੇ ਦੋ ਆਦਮੀਆਂ ਨੂੰ ਕੁਚਲਿਆ। ਜਿਨ੍ਹਾਂ ਵਿਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ, ਜੋ ਕਿ ਪੈਦਲ ਜਾ ਰਿਹਾ ਸੀ ਅਤੇ ਦੂਜਾ ਆਦਮੀ ਬੁਲੇਟ ਮੋਟਰਸਾਈਕਲ ਤੇ ਸੀ, ਜਿਸ ਦਾ ਨੰਬਰ ਪੀ ਬੀ 10 ਈ ਡੀ 0636 ਜਿਸ ਦੀ ਪਹਿਚਾਣ ਸੋਹਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਸਾਰ ਹੀ ਏ.ਐਸ.ਆਈ ਸਵਿੰਦਰ ਜੀਤ ਮੌਕੇ ਤੇ ਪਹੁੰਚ ਗਏ। ਮ੍ਰਿਤਕ ਆਦਮੀ ਦੀ ਪਹਿਚਾਣ ਨਹੀਂ ਹੋ ਸਕੀ। ਜਿਸ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਜਦ ਕਿ ਸੋਹਿੰਦਰ ਨੂੰ ਇਲਾਜ਼ ਲਈ 30 ਫੁਟੀ ਰੋਡ ਸਥਿਤ ਕੰਚਨ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਫਸਟ ਏਡ ਦੇ ਕੇ ਕੰਚਨ ਹਸਪਤਾਲ ਵਾਲਿਆਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਦਯਾ ਨੰਦ ਹਸਪਤਾਲ ਵਿਚ ਭੇਜ ਦਿੱਤਾ।

ਮੌਕੇ ਤੇ ਖੜੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ 108 ਤੇ ਐਮਬੂਲੈਂਸ 108 ਫ਼ੋਨ ਕੀਤਾ। ਪਹਿਲਾਂ ਤਾਂ ਨੰਬਰ ਬਿਜ਼ੀ ਸੀ, ਪਰ ਜਦੋ ਮਿਲਿਆ ਤਾਂ ਇਕ ਘੰਟੇ ਤੱਕ ਐਮਬੂਲੈਂਸ ਨਹੀਂ ਆਈ। 108 ਐਮਬੂਲੈਂਸ ਵਾਲੇ ਆਪਣੀ ਮਨਮਾਨੀ ਕਰਦੇ ਹਨ। ਉਨ੍ਹਾਂ ਨੂੰ ਕਿਸੇ ਦੀ ਜਾਨ ਦੀ ਪਰਵਾਹ ਨਹੀਂ। ਮੌਕੇ ਤੇ ਖੜੇ ਲੋਕਾਂ ਨੇ ਦੱਸਿਆ ਕਿ ਆਟੋ ਵਾਲਾ ਰੌਂਗ ਸਾਇਡ ਤੋਂ ਆ ਰਿਹਾ ਸੀ ਜੋ ਟੱਕਰ ਮਾਰ ਕੇ ਮੌਕੇ ਤੋਂ ਭੱਜ ਗਿਆ ਜਿਸ ਨੂੰ ਫੜਿਆ ਨਹੀਂ ਜਾ ਸਕਿਆ।

Leave a Reply

Your email address will not be published. Required fields are marked *

*