Home » National » ਰੰਜਿਸ਼ ਦੇ ਚਲਦੇ ਭਤੀਜੇ ਨੇ ਕੀਤਾ ਚਾਚੇ ਦੇ ਘਰ ਤੇ ਹਮਲਾ

ਰੰਜਿਸ਼ ਦੇ ਚਲਦੇ ਭਤੀਜੇ ਨੇ ਕੀਤਾ ਚਾਚੇ ਦੇ ਘਰ ਤੇ ਹਮਲਾ

ਵਾਲ-ਵਾਲ ਬਚੇ ਪਰਿਵਾਰਕ ਮੈਂਬਰ
ਲੁਧਿਆਣਾ(JT NEWS TEAM),31 ਅਗਸਤ:- ਪੁਰਾਣੀ ਰੰਜਿਸ਼ ਦੇ ਚਲਦੇ ਭਤੀਜੇ ਨੇ ਦੋਸਤਾਂ ਨਾਲ ਮਿਲ ਕੇ ਚਾਚੇ ਦੇ ਘਰ ਪੈਟਰੋਲ ਨਾਲ ਭਰੀ ਬੋਤਲ ਨੂੰ ਅੱਗ ਲਗਾ ਕੇ ਸੁੱਟਿਆ। ਗਨੀਮਤ ਇਹ ਰਹੀ ਕਿ ਉਸ ਵੇਲੇ ਘਰ ਦੇ ਉਸ ਹਿੱਸੇ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀ ਸੀ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ। ਇਹ ਜਾਣਕਾਰੀ ਪਿੰਡ ਬੇਸੋਆਣਾ, ਥਾਣਾ ਡਾਬਾ ਦੇ ਵਸਨੀਕ ਨਿਰਮਲਜੀਤ ਸਿੰਘ ਨੇ ਅੱਜ ਸਾਡੇ ਨੁਮਾਇੰਦੇ ਨਾਲ ਗੱਲ ਕਰਦੇ ਹੋਏ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਦੀ ਉਸ ਦੇ ਭਤੀਜੇ ਨਾਲ ਪਿੱਛਲੇ ਕਈ ਸਾਲਾਂ ਤੋਂ ਬੋਲਚਾਲ ਬੰਦ ਹੈ। ਪਿੱਛਲੇ ਸਾਲ ਮੇਰੇ ਭਤੀਜੇ ਦੀ ਸ਼ਾਦੀ ਸੀ। ਇਸ ਮੌਕੇ ਤੇ ਵੀ ਮੇਰੀ ਮੇਰੇ ਭਤੀਜੇ ਨਾਲ ਕਿਸੇ ਗੱਲ ਨੂੰ ਲੈ ਕੇ ਕੁਝ ਅਣਬਣ ਹੋ ਗਈ ਸੀ। ਜਿਸ ਕਾਰਨ ਉਹ ਮੇਰੇ ਨਾਲ ਰੰਜਿਸ਼ ਰੱਖਣ ਲੱਗ ਪਿਆ ਸੀ। ਅੱਜ ਵੀ ਉਸ ਨੇ ਇਸੇ ਰੰਜਿਸ਼ ਦੇ ਚੱਲਦੇ ਮੇਰੇ ਘਰ ਉਪਰ ਇਹ ਹਮਲਾ ਕੀਤਾ। ਜਿਸਦੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਗਈ ਪਰ ਹਾਲੇ ਤੱਕ ਉਸ ਤੇ ਵੀ ਕੋਈ ਠੋਸ ਕਾਰਵਾਈ ਨਹੀ ਕੀਤੀ ਗਈ ਹੈ। ਮੈਂ ਮੰਗ ਕਰਦਾ ਹਾਂ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੇ।

Leave a Reply

Your email address will not be published. Required fields are marked *

*