Home » Punjab » ਲੋਕਾਂ ਦੀ ਜਾਗਰੂਕਤਾ ਨਾਲ ਹੀ ਘੱਟਣਗੇ ਸੜਕ ਹਾਦਸੇ: ACP ਟ੍ਰੈਫਿਕ ਗੁਰਦੇਵ ਸਿੰਘ

ਲੋਕਾਂ ਦੀ ਜਾਗਰੂਕਤਾ ਨਾਲ ਹੀ ਘੱਟਣਗੇ ਸੜਕ ਹਾਦਸੇ: ACP ਟ੍ਰੈਫਿਕ ਗੁਰਦੇਵ ਸਿੰਘ


ਲੁਧਿਆਣਾ(JT NEWS TEAM), 22 ਸਤੰਬਰ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅੱਜ ਕਿਸਾਨ ਮੇਲਾ ਸ਼ੁਰੂ ਹੋ ਗਿਆ। ਇਸ ਮੌਕੇ ਵੱਖ ਵੱਖ ਕੰਪਨੀਆਂ ਵਲੋਂ ਆਪਣੀ ਮਸ਼ਹੂਰੀ ਲਈ ਸਟਾਲ ਲਗਾਏ ਗਏ। ਇਸ ਮੌਕੇ ਤੇ ਹੀ ਲੁਧਿਆਣਾ ਟ੍ਰੈਫਿਕ ਪੁਲਿਸ ਵਲੋਂ ਵੀ ਇਕ ਵਿਸ਼ੇਸ਼ ਟ੍ਰੈਫਿਕ ਜਾਗਰੂਕਤਾ ਕੈਂਪ ਇਸ ਮੇਲੇ ਦੌਰਾਨ ਲਗਾਇਆ ਗਿਆ। ਇਸ ਕੈਂਪ ਵਿੱਚ ਸ. ਗੁਰਦੇਵ ਸਿੰਘ (ACP ਟ੍ਰੈਫਿਕ) ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਨਾਲ ਸ. ਐੱਸ.ਐੱਸ. ਬਰਾੜ (ADCP ਟ੍ਰੈਫਿਕ) ਵੀ ਖਾਸ ਤੌਰ ਤੇ ਹਾਜ਼ਰ ਸਨ।

ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਣਕਾਰੀ ਦਿੰਦੇ ACP ਟ੍ਰੈਫਿਕ ਸ. ਗੁਰਦੇਵ ਸਿੰਘ ਅਤੇ ਉਨ੍ਹਾਂ ਨਾਲ ADCP ਟ੍ਰੈਫਿਕ ਸ. ਐੱਸ.ਐੱਸ. ਬਰਾੜ

ਹਾਜ਼ਰ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਸ. ਗੁਰਦੇਵ ਸਿੰਘ ਨੇ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਨਾਲ ਹੀ ਕਿਹਾ ਕਿ ਆਏ ਦਿਨ ਕੋਈ ਨਾ ਕੋਈ ਸੜਕ ਦੁਰਘਟਨਾ ਹੁੰਦੀ ਰਹਿੰਦੀ ਹੈ। ਇਸ ਦਾ ਮੁਢਲਾ ਕਾਰਨ ਹੈ ਆਮ ਜਨਤਾ ਦੀ ਟ੍ਰੈਫਿਕ ਨਿਯਮਾਂ ਪ੍ਰਤੀ ਲਾਪ੍ਰਵਾਹੀ ਵਰਤਣਾ। ਹਰ ਵਿਅਕਤੀ ਆਪਣੀ ਸਹੂਲਤ ਅਨੁਸਾਰ ਟ੍ਰੈਫਿਕ ਨਿਯਮਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਇਸੇ ਕਾਰਨ ਇਹ ਦੁਰਘਟਨਾਵਾਂ ਹੁੰਦੀਆਂ ਹਨ। ਤੇਜ਼ ਰਫਤਾਰ ਨਾਲ ਵਾਹਨ ਚਲਾਉਣਾ, ਲਾਲ ਬੱਤੀ ਜੰਪ ਕਰਨਾ, ਵਾਹਨ ਚਲਾਉਂਦੇ ਹੋਏ ਮੋਬਾਈਲ ਫੋਨ ਦੀ ਵਰਤੋ ਕਰਨਾ ਆਦਿ ਸੜਕ ਦੁਰਘਟਨਾ ਲਈ ਜਿੰਮੇਵਾਰ ਕਾਰਨ ਹਨ। ਸਾਨੂੰ ਸਭ ਨੂੰ ਇਨ੍ਹਾਂ ਨਿਯਮਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। ਕੀ ਪਤਾ ਕਦੋਂ ਕਿਸ ਨਾਲ ਹਾਦਸਾ ਵਾਪਰ ਜਾਵੇ।ਸਾਡੀ ਸਾਵਧਾਨੀ ਹੀ ਸਾਡੀ ਸੁਰੱਖਿਆ ਹੈ।

Leave a Reply

Your email address will not be published. Required fields are marked *

*