Home » Punjab » ਸਕਾਲਰਸ਼ਿਪ ਘਪਲੇ ਬਾਰੇ ਵਾਇਟ ਪੇਪਰ ਜਾਰੀ ਕਰੇ ਕਾਂਗਰਸ ਸਰਕਾਰ:- ਪਰਮਜੀਤ ਕੈਂਥ

ਸਕਾਲਰਸ਼ਿਪ ਘਪਲੇ ਬਾਰੇ ਵਾਇਟ ਪੇਪਰ ਜਾਰੀ ਕਰੇ ਕਾਂਗਰਸ ਸਰਕਾਰ:- ਪਰਮਜੀਤ ਕੈਂਥ


ਚੰਡੀਗੜ੍ਹ (JT NEWS TEAM ),18 ਸਤੰਬਰ:-ਪੰਜਾਬ ਸਰਕਾਰ ਦਾ ਪੋਸਟ ਮੈਟਿ੍ਕ ਸਕਾਲਰਸ਼ਿਪ ਵਿੱਚ ਹੋਏ ਵੱਡੇ ਘਪਲੇ ਦੀ ਜਾਂਚ ਕਰਾਉਣ ਪ੍ਰਤੀ ਚੁੱਪ ਧਾਰਨ ਦਾ ਨੈਸ਼ਨਲ ਸਡਿਊਲਡ ਕਾਸਟਸ ਆਲਇੰਸ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਵਫ਼ਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ 19 ਸਤੰਬਰ ਨੂੰ ਨਵੀਂ ਦਿੱਲੀ ਦਫ਼ਤਰ ਵਿੱਚ ਮਿਲੇਗਾ, ਇਹ ਜਾਣਕਾਰੀ ਆਲਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਗੰਭੀਰ ਮਸਲਾ ਲੱਖਾਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨਾਲ ਸਬੰਧਿਤ ਹੈ। ਪਿਛਲੇ ਲੰਮੇ ਸਮੇ ਤੋ ਮੰਗ ਅਤੇ ਪੱਤਰ ਵਿਵਹਾਰ ਰਾਹੀਂ ਸਰਕਾਰ ਤੋਂ ਪਤਾ ਲੱਗਾ ਹੈ ਕਿ ਕਾਲਜਾਂ, ਟੈਕਨੀਕਲ ਵਿੱਦਿਆ ਅਦਾਰਿਆਂ ਵੱਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਵਿੱਚ ਗੰਭੀਰ ਬੇਨਿਯਮੀਆਂ ਪਿਛਲੇ ਸਮੇਂ ਦੌਰਾਨ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਾਈਟ ਪੇਪਰ ਜਾਰੀ ਕਰੇ। ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸਰੋਤ ਪਿਛਲੇ 6 ਮਹੀਨੇ ਵਿੱਚ ਅਖਬਾਰਾਂ ਵਿੱਚ ਬਿਆਨਬਾਜੀ ਤੋਂ ਬਿਨਾਂ ਕੁਝ ਵੀ ਨਹੀਂ ਕਰ ਰਿਹਾ। ਅਨੂਸੂਚਿਤ ਜਾਤੀਆਂ ਦੇ ਮੰਤਰੀਆਂ ਅਤੇ ਐਮ.ਐਲ.ਏ ਦੀ ਸਮਾਜ ਪ੍ਰਤੀ ਜਿੰਮੇਵਾਰੀ ਵੀ ਨਿਰਾਸ਼ਾਜਨਕ ਹੀ ਨਜਰ ਆਉਂਦੀ ਹੈ। ਆਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਮੂਕ- ਦਰਸ਼ਕ ਤਮਾਸ਼ਬੀਨ ਬਣਕੇ ਤਮਾਸ਼ਾ ਦੇਖ ਰਹੇ ਹਨ ।
ਸ. ਕੈਂਥ ਨੇ ਦੱਸਿਆ ਕਿ ਕੀਤੀਆਂ ਬੇਨਿਯਮੀਆਂ ਦਾ ਵੇਰਵਾ ਜਨਤਾ ਸਾਹਮਣੇ ਪੇਸ਼ ਕੀਤਾ ਜਾਵੇ, ਉਨ੍ਹਾਂ ਪਿਛਲੇ ਲੱਗਭਗ 10 ਸਾਲਾਂ ਤੱਕ ਦੇ ਵੇਰਵੇ ਦੀ ਮੰਗ ਕੀਤੀ ਹੈ। ਕੇਂਦਰ ਸਰਕਾਰ ਵੱਲੋਂ ਹਰ ਸਾਲ ਕਈ ਹਜਾਰਾਂ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਦੀ ਹੈ ।

ਸ. ਕੈਂਥ ਨੇ ਦੱਸਿਆ ਕਿ ਸਰਕਾਰਾਂ ਨੇ ਆਪਣੇ ਕਾਰਜਕਾਲ ਦੌਰਾਨ ਘਪਲਿਆਂ ਤੇ ਪਰਦਾ ਪਾਉਣ ਦਾ ਹੀ ਕੰਮ ਕੀਤਾ, ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜੋ ਵਿਧਾਨ ਸਭਾ ਵਿੱਚ ਜਾਂਚ ਕਰਾਉਣ ਭਰੋਸਾ ਪੰਜਾਬ ਦੀ ਜਨਤਾ ਦਿਵਾਇਆ ਸੀ, ਉਹ ਪੂਰਾ ਕਰਨ। ਪਰ ਉਸ ਦਾ ਕਹਿਣਾ ਕਰਨੀ ਵਿੱਚ ਅਸਰ ਨਜਰ ਨਹੀਂ ਆਇਆਂ। ਉਮੀਦ ਹੈ ਕਿ ਤੁਰੰਤ ਅਮਲ ਵਿੱਚ ਲਿਆਉਣ ਦੀ ਉਚਿਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

*