Home » Punjab » ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਭਗਵਾਨ ਵਾਲਮੀਕਿ ਪ੍ਰਗਟ ਦਿਵਸ

ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਭਗਵਾਨ ਵਾਲਮੀਕਿ ਪ੍ਰਗਟ ਦਿਵਸ

 

 

ਲੁਧਿਆਣਾ(JT NEWS TEAM), 24 ਸਤੰਬਰ:- ਮਹਾਂਨਗਰ ਦੇ ਇਲਾਕਾ ਵਾਰਡ ਨੰ 25,ਪੀਰੂ ਬੰਦਾ ਮੁਹੱਲਾ ਸਲੇਮ ਟਾਬਰੀ ਵਿਖੇ ਭਾਰਤੀਏ ਵਾਲਮੀਕਿ ਧਰਮ ਸਮਾਜ(ਰਜਿ)ਭਾਵਾਧਸ ਦੀ ਇੱਕ ਅਹਿਮ ਮੀਟਿੰਗ ਲੰਬੜਦਾਰ ਚਾਂਦ ਕੁਮਾਰ ਦੀ ਅਗਵਾਈ ਚ ਉਨ੍ਹਾਂ ਦੇ ਨਿਵਾਸ ਸਥਾਨ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੋਰ ਤੇ ਸਰਵਸ੍ਰੇਸ਼ਟ ਕਰਮਯੋਗੀ ਅਸ਼ਵਨੀ ਕੁਮਾਰ ਸਹੋਤਾ,ਡਿਪਟੀ ਮੇਅਰ ਆਰ ਡੀ ਸ਼ਰਮਾ,ਯਸ਼ਪਾਲ ਜਨੋਤਰਾ ਜਿਲ੍ਹਾ ਪ੍ਰਧਾਨ ਭਾਜਪਾ ਐਸ.ਸੀ.ਮੋਰਚਾ ਲੁਧਿਆਣਾ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ 5 ਅਕਤੂਬਰ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਮਨਾਉਣ ਦੀਆਂ ਤਿਆਰੀਆਂ ਅਤੇ ਮਿਤੀ 2 ਅਕਤੂਬਰ ਨੂੰ ਪ੍ਰਗਟ ਦਿਵਸ ਸੰਬੰਧੀ ਸ਼ੋਭਾ ਯਾਤਰਾ ਕੱਢਣ ਬਾਰੇ ਵਿਚਾਰ-ਵਟਾਦਰਾਂ ਕੀਤਾ ਗਿਆ। ਸਾਡੇ ਨੁਮਾਇੰਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ 5 ਅਕਤੂਬਰ ਨੂੰ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਲੁਧਿਆਣਾ ਵਿਖੇ ਬੜੀ ਹੀ ਸ਼ਰਧਾ ਭਾਵ ਨਾਲਮਨਾਇਆ ਜਾਵੇਗਾ। ਨਾਲ ਹੀ 2 ਅਕਤੂਬਰ ਨੂੰ ਸ਼ੋਭਾ ਯਾਤਰਾ ਬਸਤੀ ਜੋਧੇਵਾਲ ਤੋਂ ਸ਼ੁਰੂ ਹੋ ਕੇ ਅਲੱਗ ਅਲੱਗ ਇਲਾਕਿਆਂ ਵਿੱਚ ਦੀ ਹੁੰਦੀ ਹੋਈ ਛਾਉਣੀ ਮੁਹੱਲਾ ਪਹੁੰਚ ਕੇ ਸੰਪੰਨ ਹੋਵੋਗੀ।
ਇਸ ਮੋਕੇ ਰਾਜ ਕੁਮਾਰ ਸਹੋਤਾ, ਸੰਜੇ ਸਹੋਤਾ, ਰਵੀ ਭੱਟੀ, ਵਿਨੋਦ ਘਈ, ਦੇਵ, ਪਵਨ ਘਾਰੂ, ਹਰੀਸ਼, ਸੋਨੂੰ, ਵਿਕਾਸ ਸਹੋਤਾ , ਸੰਨੀ, ਜੱਸੀ, ਨਰਿੰਦਰ ਕੁਮਾਰ, ਸੁਖਦੇਵ, ਮੰਗਾ ਸਹੋਤਾ, ਦੀਪਾ ਸਭਰਵਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

*