Home » National » ਸੋਸ਼ਲ ਮੀਡੀਆ ਤੇ ਰੱਖੇਗੀ ਪੁਲਿਸ ਤਿੱਖੀ ਨਜ਼ਰ

ਸੋਸ਼ਲ ਮੀਡੀਆ ਤੇ ਰੱਖੇਗੀ ਪੁਲਿਸ ਤਿੱਖੀ ਨਜ਼ਰ


ਲੁਧਿਆਣਾ (JT NEWS TEAM),23 ਅਗਸਤ:- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੰਸਾਂ ਖ਼ਿਲਾਫ਼ ਸੀ.ਬੀ.ਆਈ. ਦੀ ਅਦਾਲਤ ਵਿਚ ਚੱਲ ਰਹੇ ਕੇਸ ਨੂੰ ਲੈ ਕੇ ਅਦਾਲਤ ਨੇ 25 ਅਗਸਤ ਦੇ ਫੈਸਲਾ ਨੂੰ ਲੈ ਕੇ ਡੇਰਾ ਸਮੱਰਥਕਾਂ ਵੱਲੋਂ ਸੰਭਾਵਿਤ ਵਿਰੋਧ ਦੇ ਮੱਦੇਨਜ਼ਰ ਪੁਲਿਸ ਦੀ ਵੀ ਸ਼ੋਸਲ ਮੀਡੀਆ ਤੇ ਵੀ ਤਿੱਖੀ ਨਜ਼ਰ ਰਹੇਗੀ। ਪੰਜਾਬ ਪੁਲਿਸ ਦਾ ਆਈ.ਟੀ. ਤੇ ਸਾਈਬਰ ਕਰਾਈਮ ਵਿੰਗ ਸੋਸ਼ਲ ਮੀਡੀਆ ਤੇ ਪਰੋਸੀ ਜਾਣ ਵਾਲੀ ਭੜਕਾਊ ਸਮੱਗਰੀ ਤੇ ਖਾਸ ਨਜ਼ਰ ਰੱਖੇਗਾ । ਹੋ ਸਕਦਾ ਹੈ ਕਿ 25 ਅਗਸਤ ਜਾਂ ਇਸ ਤੋਂ ਪਹਿਲਾਂ ਸੰਵੇਦਨਸ਼ੀਲ ਇਲਾਕਿਆਂ ਵਿਚ ਇੰਟਰਨੈੱਟ ਦੀ ਸਹੂਲਤ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਜਾਵੇ । ਡੀ.ਜੀ.ਪੀ. ਸੁਰੇਸ਼ ਅਰੋੜਾ ਅਨੁਸਾਰ ਕਾਨੂੰਨ ਤੇ ਸ਼ਾਂਤੀ ਵਿਵਸਥਾ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਕਿਸੇ ਨੂੰ ਵੀ ਕਿਸੇ ਧਰਮ ਜਾਂ ਗੁਰੂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਭੜਕਾਊ ਸਮੱਗਰੀ ਇੰਟਰਨੈੱਟ ਤੇ ਪਾਉਣ ਦੀ ਸਹਿਮਤੀ ਨਾ ਦਿੱਤੀ ਜਾਵੇ ਅਤੇ ਨਾ ਹੀ ਕਿਸੇ ਹੋਰ ਦੇ ਪਾਏ ਗਏ ਭੜਕਾਊ ਸੰਦੇਸ਼ ਨੂੰ ਸੇਅਰ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹੀਂ ਦਿਨੀਂ ਕਿਸੇ ਤਰ੍ਹਾਂ ਦੀ ਭੜਕਾਊ ਸਮੱਗਰੀ ਨੂੰ ਪਰੋਸਣ ਤੋਂ ਗੁਰੇਜ਼ ਕਰਨ। ਲੋਕ ਝੂਠੀਆਂ ਅਫਵਾਹਾਂ ਪ੍ਰਤੀ ਸੁਚੇਤ ਰਹਿਣ ਅਤੇ ਖਬਰ ਦੀ ਪੁਸ਼ਟੀ ਕਰਨ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰਾਂ ਦੀ ਅਫਵਾਹ ਨਾ ਤਾਂ ਖੁਦ ਫੈਲਾਉਣ, ਨਾ ਹੀ ਕਿਸੇ ਹੋਰ ਨੂੰ ਫੈਲਾਉਣ ਦੇਣ।

Leave a Reply

Your email address will not be published. Required fields are marked *

*