Home » National » ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਵੀ ਚੱਲੀ ਆਰ.ਐਸ.ਐਸ ਦੀ ਰਾਹ ਉੱਤੇ

ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਵੀ ਚੱਲੀ ਆਰ.ਐਸ.ਐਸ ਦੀ ਰਾਹ ਉੱਤੇ


ਜਲੰਧਰ(JT NEWS TEAM), ਸਤੰਬਰ:-ਅੱਜ ਸ਼੍ਰੀ ਗੁਰੂ ਰਵਿਦਾਸ ਸੰਗਰਸ਼ ਕਮੇਟੀ ਦੇ ਪ੍ਰਧਾਨ ਰੋਬਿਨ ਸਾਂਪਲਾ ਦੀ ਪ੍ਰਧਾਨਗੀ ਵਿੱਚ ਸ਼ਹਿਰ ਵਿੱਚ 500 ਦੇ ਕਰੀਬ ਮੋਟਰ ਸਾਇਕਲ ਸਵਾਰਾਂ ਨੇ 108 ਤਿਰੰਗੇ ਲੈ ਕੇ ਚੀਨ ਦੇ ਸਮਾਨ ਨੂੰ ਨਾ ਵਰਤਣ ਲਈ ਇੱਕ ਜਾਗ੍ਰਤੀ ਮਾਰਚ ਕੱਢਿਆ । ਇਸ ਜਾਗ੍ਰਤੀ ਮਾਰਚ ਨੂੰ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਹਰੀ ਝੰਡੀ ਦੇਕੇ ਰਵਾਨਾ ਕੀਤਾ | ਇਹ ਜਾਗ੍ਰਤੀ ਮਾਰਚ ਜਲੰਧਰ ਦੇ ਸ੍ਰੂੀ ਗੁਰੂੂ ਰਵਿਦਾਸ ਚੌਕ ਤੋਂ ਸ਼ੁਰੂ ਹੋਕੇ ਸ਼ਹੀਦ ਭਗਤ ਸਿੰਘ ਚੌਕ ਉੱਤੇ ਆ ਕੇ ਖ਼ਤਮ ਹੋਇਆ।ਇਸ ਮਾਰਚ ਦੇ ਅੰਤ ਵਿੱਚ ਕਮੇਟੀ ਦੇ ਪ੍ਰਧਾਨ ਰੋਬਿਨ ਸਾਂਪਲਾ ਨੇ ਚਾਇਨੀਜ਼ ਐਲ.ਈ.ਡੀ ਅਤੇ ਹੋਰ ਸਮਾਨ ਨੂੰ ਤੋੜ ਕੇ ਆਪਣੇ ਗ਼ੁੱਸੇ ਦਾ ਇਜ਼ਹਾਰ ਕੀਤਾ । ਰਸਤੇ ਵਿੱਚ ਮੋਬਾਇਲ ਕਿੰਗ ਰਾਜੇਸ਼ ਬਾਹਰੀ ਅਤੇ ਉਨ੍ਹਾਂ ਦੀ ਟੀਮ ਵਲੋਂ ਇਸ ਯਾਤਰਾ ਨੂੰ ਜਬਰਦਸਤ ਸਹਿਯੋਗ ਦਿੱਤਾ ਗਿਆ।
ਇਸ ਮੋਕੇ ਰਾਬਿਨ ਸਾਂਪਲਾ ਨੇ ਦੱਸਿਆ ਦੀ ਇੱਕ ਪਾਸੇ ਤਾਂ ਚੀਨ ਸਾਡੇ ਨਾਲ ਸਬੰਧ ਚੰਗੇ ਨਹੀਂ ਬਣਾ ਰਿਹਾ, ਦੂਜੇ ਪਾਸੇ ਅਸੀ ਚੀਨ ਦਾ ਸਮਾਨ ਖ਼ਰੀਦ ਕੇ ਚੀਨ ਨੂੰ ਆਰਥਿਕ ਰੂਪ ਤੇ ਮਜ਼ਬੂਤ ਬਣਾ ਰਹੇ ਹਾਂ ਜੋ ਕਿ ਅਸੀਂ ਨਹੀਂ ਹੋਣ ਦੇਵਾਂਗੇ। ਇਸ ਲਈ ਅਸੀਂ ਜਾਗ੍ਰਤੀ ਮਾਰਚ ਕੱਢਿਆ ਅਤੇ ਚਾਇਨਾ ਦੇ ਸਮਾਨ ਨੂੰ ਤੋੜ ਕੇ ਇਹ ਪ੍ਰਣ ਕੀਤਾ ਕਿ ਅੱਜ ਤੋਂ ਅਸੀ ਚੀਨ ਦਾ ਬਣਿਆ ਸਮਾਨ ਨਹੀਂ ਖ਼ਰੀਦਾਗੇ ।

Leave a Reply

Your email address will not be published. Required fields are marked *

*