Home » Exclusive » ਜ਼ਿਲ੍ਹਾ ਲੁਧਿਆਣਾ ‘ਚ 2 ਲੱਖ 56 ਹਜ਼ਾਰ ਤੋਂ ਵੱਧ ਬੱਚਿਆਂ ਦਾ ਮੀਜ਼ਲ ਰੂਬੇਲਾ ਟੀਕਾਕਰਨ ਹੋਇਆ-ਸਿਵਲ ਸਰਜਨ

ਜ਼ਿਲ੍ਹਾ ਲੁਧਿਆਣਾ ‘ਚ 2 ਲੱਖ 56 ਹਜ਼ਾਰ ਤੋਂ ਵੱਧ ਬੱਚਿਆਂ ਦਾ ਮੀਜ਼ਲ ਰੂਬੇਲਾ ਟੀਕਾਕਰਨ ਹੋਇਆ-ਸਿਵਲ ਸਰਜਨ

 

ਜ਼ਿਲ੍ਹਾ ਲੁਧਿਆਣਾ ‘ਚ 2 ਲੱਖ 56 ਹਜ਼ਾਰ ਤੋਂ ਵੱਧ ਬੱਚਿਆਂ ਦਾ ਮੀਜ਼ਲ ਰੂਬੇਲਾ ਟੀਕਾਕਰਨ ਹੋਇਆ-ਸਿਵਲ ਸਰਜਨ

ਲੁਧਿਆਣਾ(ਬਲਵੀਰ ਸਿੰਘ/ਕਮਲਜੀਤ)-ਬੱਚਿਆਂ ਦੇ ਸਿਹਤਮੰਦ ਰਹਿਣ ਲਈ ਟੀਕਾਕਰਨ ਅਤਿ ਜ਼ਰੂਰੀ ਹੈ, ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਸਿੱਧੂ ਨੇ ਜਨਤਾ ਨੂੰ ਟੀਕਾਕਰਨ ਦੀ ਮਹੱਤਤਾ ਸਮਝਣ ‘ਤੇ ਜ਼ੋਰ ਦਿੰਦੇ ਹੋਏ ਅਪੀਲ ਕੀਤੀ ਹੈ ਕਿ ਰੂਟੀਨ ਟੀਕਾਕਰਨ ਵਾਂਗ ਹੀ ਮੀਜ਼ਲ ਰੂਬੈਲਾ ਮੁਹਿੰਮ ਵਿੱਚ ਇਹ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਦੱਸਿਆ ਕਿ 09 ਮਹੀਨੇ ਤੋਂ 15 ਸਾਲ ਦੀ ਉਮਰ ਤੱਕ ਦੇ ਸਾਰਿਆਂ ਬੱਚਿਆਂ ਨੂੰ ਮੀਜ਼ਲ ਰੂਬੇਲਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਟੀਕਾਕਰਨ ਨਾਲ ਬੱਚਿਆਂ ਨੂੰ ਦੋ ਬਿਮਾਰੀਆਂ ਤੋਂ ਸੁਰੱਖਿਅਤ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਸਕੂਲਾਂ ਵਿੱਚ ਇਹ ਟੀਕਾਕਰਨ ਕਰ ਰਹੀਆਂ ਹਨ।ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਜਸਵੀਰ ਸਿੰਘ ਨੇ ਕਿਹਾ ਕਿ ਇਸ ਟੀਕੇ ਸਬੰਧੀ ਕਿਸੇ ਵੀ ਅਫਵਾਹ ‘ਤੇ ਵਿਸ਼ਵਾਸ਼ ਨਾ ਕੀਤਾ ਜਾਵੇ ਕਿਉਂਕਿ ਇਹ ਟੀਕਾਕਰਨ ਵਿਸ਼ਵ ਸਿਹਤ ਸੰਸਥਾ (ਡਬਲਿਊ. ਐੱਚ. ਓ.) ਵੱਲੋਂ ਪ੍ਰਮਾਣਿਤ ਹੈ ਅਤੇ ਭਾਰਤ ਦੇ 13 ਰਾਜਾਂ ਵਿੱਚ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਡਾ. ਜਸਵੀਰ ਸਿੰਘ ਨੇ ਕਿਹਾ ਕਿ ਅੱਜ ਤੱਕ 2,56,498 ਬੱਚਿਆਂ ਨੂੰ ਸਫ਼ਲ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਇਹ ਮੁਹਿੰਮ ਜਾਰੀ ਹੈ। ਉਹਨਾਂ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਦੀ ਸਫਲਤਾ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *

*