Home » Exclusive » ਬਰੇਲ ਭਵਨ ਵਿੱਚ ਬਣਨਗੇ ਆਧੁਨਿਕ ਖੇਡ ਮੈਦਾਨ

ਬਰੇਲ ਭਵਨ ਵਿੱਚ ਬਣਨਗੇ ਆਧੁਨਿਕ ਖੇਡ ਮੈਦਾਨ

ਬਰੇਲ ਭਵਨ ਵਿੱਚ ਬਣਨਗੇ ਆਧੁਨਿਕ ਖੇਡ ਮੈਦਾਨ

-ਪੰਜਾਬ ਸਰਕਾਰ ਵੱਲੋਂ 42.39 ਲੱਖ ਰੁਪਏ ਦੀ ਮਨਜ਼ੂਰੀ, ਟੈਂਡਰ ਪ੍ਰਕਿਰਿਆ ਜਾਰੀ

ਲੁਧਿਆਣਾ(ਜਸਵੀਰ ਕਲੋਤਰਾ)-ਸਥਾਨਕ ਚੰਡੀਗੜ• ਸੜਕ ‘ਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਬਰੇਲ ਭਵਨ ਵਿਖੇ ਬੱਚਿਆਂ ਨੂੰ ਜਲਦ ਹੀ ਖੇਡ ਮੈਦਾਨ ਅਤੇ ਖੇਡ ਸਰਗਰਮੀਆਂ ਲਈ ਸਹੂਲਤਾਂ ਮੁਹੱਈਆ ਹੋਣਗੀਆਂ। ਇਨ੍ਹਾਂ ਖੇਡ ਮੈਦਾਨਾਂ ਵਿੱਚ ਫੁੱਟਬਾਲ, ਕ੍ਰਿਕਟ, ਕਬੱਡੀ, ਅਥਲੈਟਿਕਸ (ਸ਼ਾਟਪੁੱਟ, ਡਿਸਕਸ ਥਰੋਅ, ਜੈਵਲਿਨ ਥਰੋਅ, ਲੌਂਗ ਜੰਪ) ਅਤੇ ਖੇਡ ਸਰਗਰਮੀਆਂ ਲਈ ਐਕਟੀਵਿਟੀ ਰੂਮ ਅਤੇ ਆਧੁਨਿਕ ਸਹੂਲਤਾਂ ਨਾਲ ਲੈੱਸ ਜਿੰਮ ਸ਼ਾਮਿਲ ਹੋਵੇਗਾ।

ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ 42.39 ਲੱਖ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਰਾਂ ਇਹ ਮੈਦਾਨ ਤਿਆਰ ਹੋ ਜਾਣ ਨਾਲ ਇਹ ਸੂਬੇ ਦੀ ਇੱਕਮਾਤਰ ਸੰਸਥਾ ਹੋਵੇਗੀ, ਜਿੱਥੇ ਆਧੁਨਿਕ ਸਹੂਲਤ ਵਾਲੇ ਖੇਡ ਮੈਦਾਨ ਅਤੇ ਖੇਡ ਸਰਗਰਮੀਆਂ ਦੀਆਂ ਸਹੂਲਤ ਹੋਵੇਗੀ।

ਉਨ੍ਹਾਂ ਕਿਹਾ ਕਿ ਖੇਡ ਮੈਦਾਨ ਤਿਆਰ ਹੋਣ ਨਾਲ ਜਿੱਥੇ ਇਥੇ ਪੜ• ਰਹੇ ਬੱਚਿਆਂ ਨੂੰ ਵੱਖ-ਵੱਖ ਖੇਡਾਂ ਵਿੱਚ ਭਾਗ ਲੈਣ ਅਤੇ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹ ਮਿਲੇਗਾ। ਉਥੇ ਬੱਚਿਆਂ ਨੂੰ ਆਪਣੇ ਹੁਨਰ ਨੂੰ ਨਿਖ਼ਾਰਨ ਅਤੇ ਸੂਬਾ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਪ੍ਰਦਾਨ ਕਰੇਗਾ। ਦੱਸਣਯੋਗ ਹੈ ਕਿ 13 ਏਕੜ ਤੋਂ ਵਧੇਰੇ ਰਕਬੇ ਵਿੱਚ ਫੈਲੀ ਇਸ ਸੰਸਥਾ ਵਿੱਚ ਇਸ ਵੇਲੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਹੋਸਟਲ, ਸਹਿ-ਸਿੱਖਿਆ ਹਾਈ ਸਕੂਲ, ਅਧਿਆਪਕਾਂ ਲਈ ਟਰੇਨਿੰਗ ਸੈਂਟਰ, ਵੋਕੇਸ਼ਨਲ ਰੀਹੈਬੀਲੀਏਸ਼ਨ ਅਤੇ ਬਰੇਲ ਪ੍ਰੈੱਸ ਚੱਲ ਰਹੀ ਹੈ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਇਨਾਂ ਖੇਡ ਮੈਦਾਨਾਂ ਨੂੰ ਹਕੀਕਤ ਵਿੱਚ ਬਦਲਣ ਲਈ ਮਾਰਕਫੈੱਡ ਦੇ ਇੰਜੀਨੀਅਰਿੰਗ ਵਿੰਗ ਵੱਲੋਂ ਟੈਂਡਰ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਇਸ ਪ੍ਰੋਜੈਕਟ ਨੂੰ ਅਗਲੇ 5 ਮਹੀਨੇ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ।

Leave a Reply

Your email address will not be published. Required fields are marked *

*