Home » Punjab » ਜਗਰਾਂਉ ਰੇਲਵੇ ਓਵਰਬ੍ਰਿਜ ਦੀ ਮੁਰੰਮਤ ਦਾ ਕੰਮ ਸ਼ੁਰੂ, ਆਸ਼ੂ ਅਤੇ ਬਿੱਟੂ ਵੱਲੋਂ ਜਾਇਜਾ

ਜਗਰਾਂਉ ਰੇਲਵੇ ਓਵਰਬ੍ਰਿਜ ਦੀ ਮੁਰੰਮਤ ਦਾ ਕੰਮ ਸ਼ੁਰੂ, ਆਸ਼ੂ ਅਤੇ ਬਿੱਟੂ ਵੱਲੋਂ ਜਾਇਜਾ

ਜਲਦ ਮੁਕੰਮਲ ਕਰਾਉਣ ਲਈ ਹਫ਼ਤੇ ਵਿੱਚ ਦੋ ਵਾਰ ਲਿਆ ਕਰਾਂਗਾ ਜਾਇਜਾ-ਰਵਨੀਤ ਸਿੰਘ ਬਿੱਟੂ

-ਜਗਰਾਂਉ ਰੇਲਵੇ ਲਾਂਘੇ ਕੋਲ ਬੈਠੇ ਨਜਾਇਜ਼ ਕਾਬਜ਼ਕਾਰਾਂ ਨੂੰ ਨਜਾਇਜ਼ ਕਬਜੇ ਛੱਡ ਕੇ ਸਰਕਾਰੀ ਫਲੈਟਾਂ ਵਿੱਚ ਸ਼ਿਫ਼ਟ ਕਰਨ ਦੀ ਅਪੀਲ

-ਸ਼ਿਲੌਂਗ ਵਿੱਚ ਸਥਿਤੀ ਸ਼ਾਂਤੀਪੂਰਨ, ਫਿਰਕਾਪ੍ਰਸਤੀ ਵਾਲੀ ਕੋਈ ਗੱਲ ਨਹੀਂ-ਲੋਕ ਸਭਾ ਮੈਂਬਰ

udh

ਲੁਧਿਆਣਾ(ਪਵਨ ਕੁਮਾਰ)ਸ਼ਹਿਰ ਦੀ ਸਾਹਰਗ ਵਜੋਂ ਜਾਣੇ ਜਾਂਦੇ ਜਗਰਾਂਉ ਰੇਲਵੇ ਓਵਰਬ੍ਰਿਜ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ, ਜੋ ਕਿ ਅਗਲੇ 8 ਮਹੀਨੇ ਵਿੱਚ ਪੂਰਾ ਕਰਨ ਦਾ ਟੀਚਾ ਹੈ। ਸ਼ੁਰੂ ਹੋਏ ਕੰਮ ਦਾ ਅੱਜ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਜਾਇਜਾ ਲਿਆ ਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਕੰਮ ਨੂੰ ਤਰਜੀਹ ਨਾਲ ਪੂਰਾ ਕਰਵਾਇਆ ਜਾਵੇ।ਜਾਇਜਾ ਲੈਣ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਆਸ਼ੂ ਅਤੇ ਸ੍ਰ. ਬਿੱਟੂ ਨੇ ਦੱਸਿਆ ਕਿ ਇਸ ਪੁੱਲ ਦੇ ਇੱਕ ਹਿੱਸੇ ਨੂੰ ਢਾਹੁਣ ਦਾ ਕੰਮ ਸ਼ੁਰੂ ਹੋ ਗਿਆ ਹੈ, ਜੋ ਕਿ ਅਗਲੇ 10 ਦਿਨ ਵਿੱਚ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਮੁਰੰਮਤ ਕਾਰਜ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਮੁਰੰਮਤ ਕੀਤੇ ਜਾਣ ਵਾਲੇ ਪੁੱਲ ਦੇ ਹਿੱਸੇ ਦੀ ਲੰਬਾਈ 65 ਫੁੱਟ ਅਤੇ ਚੌੜਾਈ 10.5 ਫੁੱਟ ਹੈ। ਮੁਰੰਮਤ ਕਾਰਜ ਲਈ ਲੋੜੀਂਦੀ 24.30 ਕਰੋਡ਼ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਰੇਲਵੇ ਵਿਭਾਗ ਨੂੰ ਪਹਿਲਾਂ ਹੀ ਟਰਾਂਸਫ਼ਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਪੁੱਲ ਲਈ ਵਰਤੇ ਜਾਣ ਵਾਲੇ ਵਿਸ਼ੇਸ਼ ਕਿਸਮ ਦੇ ਗਾਡਰ, ਡਿਜਾਈਨ ਅਤੇ ਹੋਰ ਸਮੱਗਰੀ ਦੀ ਤਿਆਰੀ ਹੋ ਚੁੱਕੀ ਹੈ। ਪੁੱਲ ਦਾ ਕੰਮ ਮੁਕੰਮਲ ਹੋਣ ਬਾਅਦ ਪੁੱਲ ਨਾਲ ਜੁਡ਼ਦੀਆਂ ਸਡ਼ਕਾਂ (ਅਪਰੋਚ ਰੋਡਜ਼) ਨਗਰ ਨਿਗਮ ਲੁਧਿਆਣਾ ਵੱਲੋਂ ਤਿਆਰ ਕੀਤੀਆਂ ਜਾਣਗੀਆਂ। ਸ੍ਰ. ਬਿੱਟੂ ਨੇ ਇਸ ਪੁੱਲ ਦੇ ਕੰਮ ਨੂੰ ਤੈਅ ਸਮਾਂ ਸੀਮਾ ਵਿੱਚ ਕਰਾਉਣ ਦਾ ਭਰੋਸਾ ਦਿੰਦਿਆਂ ਐਲਾਨ ਕੀਤਾ ਕਿ ਉਹ ਇਸ ਕੰਮ ਦਾ ਹਰੇਕ ਹਫ਼ਤੇ ਦੋ ਵਾਰ ਖੁਦ ਜਾਇਜਾ ਲਿਆ ਕਰਨਗੇ ਤਾਂ ਜੋ ਇਹ ਕੰਮ ਕਿਸੇ ਵੀ ਰੁਕਾਵਟ ਅਤੇ ਅਣਦੇਖੀ ਕਾਰਨ ਰੁਕੇ ਨਾ। ਇਸ ਕੰਮ ਵਿੱਚ ਕਿਸੇ ਵੀ ਤਰੀਕੇ ਦੀ ਢ

Leave a Reply

Your email address will not be published. Required fields are marked *

*