Home » Punjab » ਵਿਸ਼ਵ ਵਾਤਾਵਰਣ ਦਿਵਸ ਤੇ ਮਹਿਲਾ ਨੇਤਰੀ ਮਨੀਸ਼ਾ ਕਪੂਰ ਨੇ ਕੀਤਾ ਲੋਕਾਂ ਨੂੰ ਪੰਛੀਆਂ ਦੀ ਦੇਖਭਾਲ ਪ੍ਰਤੀ ਜਾਗਰੂਕ

ਵਿਸ਼ਵ ਵਾਤਾਵਰਣ ਦਿਵਸ ਤੇ ਮਹਿਲਾ ਨੇਤਰੀ ਮਨੀਸ਼ਾ ਕਪੂਰ ਨੇ ਕੀਤਾ ਲੋਕਾਂ ਨੂੰ ਪੰਛੀਆਂ ਦੀ ਦੇਖਭਾਲ ਪ੍ਰਤੀ ਜਾਗਰੂਕ

ਲੁਧਿਆਣਾ(ਕਮਲਜੀਤ/ਵਿਕਾਸ)ਵਾਰਡ ਨੰ 79,ਚੂਹੜਪੁਰ ਰੋਡ ਤੇ ਮਹਿਲਾ ਨੇਤਰੀ ਅਤੇ ਸਮਾਜ ਸੇਵਿਕਾ ਮਨੀਸ਼ਾ ਕਪੂਰ ਨੇ ਵਿਸ਼ਵ ਵਾਤਾਵਰਣ ਦਿਵਸ ਤੇ ਵਾਤਾਵਰਣ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਛੀਆਂ ਦੀਆ ਗਰਮੀ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਪਾਣੀ ਦੇ ਕਸੋਰੇ ਭਰਕੇ ਰੱਖਣ ਅਤੇ ਦਾਨਾ ਪਾਉਣ ਲਈ ਲੋਕਾ ਨੂੰ ਜਾਗਰੂਕ ਕੀਤਾ।ਇਸ ਮੋਕੇ ਵਿਸ਼ੇਸ਼ ਤੌਰ ਤੇ ਵਾਰਡ ਨੰ 19 ਦੇ ਕਾਂਗਰਸੀ ਪਾਰਸ਼ਦ ਮਨੀਸ਼ਾ ਟਪਾਰੀਆ ਨੇ ਸ਼ਾਮਿਲ ਹੋਕੇ ਇਸ ਮੁਹਿੰਮ ਨੂੰ ਚਲਾਉਣ ਲਈ ਸੰਦੇਸ਼ ਦਿੰਦੇ ਹੋਏ ਕਿਹਾ ਕਿ ਗਰਮੀਆਂ ਵਿੱਚ ਸਭ ਦੇ ਘਰ ਦੀਆਂ ਛੱਤਾ ਦੇ ਉੱਪਰ ਪਾਣੀ ਨਾਲ ਭਰੇ ਕਸੋਰੇ ਅਤੇ ਪੰਛੀਆਂ ਲਈ ਦਾਨਾ ਜਰੂਰ ਹੋਣਾ ਚਾਹੀਦਾ ਹੈ।ਇਸ ਮੋਕੇ ਪੰਛੀਆਂ ਲਈ ਕਸੋਰੇ ਵੀ ਵੰਡੇ ਗਏ।ਇਸ ਮੋਕੇ ਜੋਤੀ ਮਹਿਤਾ,ਜੋਤੀ ਗੁਪਤਾ,ਸਵੀਟੀ ਬਾਂਸਲ,ਅਲਕਾ ਮਲਹੋਤਰਾ,ਰਮੀ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

*