Home » Punjab » ਸੂਫ਼ਿਆ ਚੋਂਕ ਅਗਨਿਕਾਂਡ ਤੋਂ ਵੀ ਸਬਕ ਨਹੀ ਸਿੱਖ ਰਹੇ ਨਿਗਮ ਅਧਿਕਾਰੀ

ਸੂਫ਼ਿਆ ਚੋਂਕ ਅਗਨਿਕਾਂਡ ਤੋਂ ਵੀ ਸਬਕ ਨਹੀ ਸਿੱਖ ਰਹੇ ਨਿਗਮ ਅਧਿਕਾਰੀ

ਸੂਫ਼ਿਆ ਚੋਂਕ ਅਗਨਿਕਾਂਡ ਤੋਂ ਵੀ ਸਬਕ ਨਹੀ ਸਿੱਖ ਰਹੇ ਨਿਗਮ ਅਧਿਕਾਰੀ
* * * ਵਾਰਡ ਨਂ 88 ਵਿੱਚ ਗ਼ੈਰਕਾਨੂੰਨੀ ਬਿਲਡਿੰਗਾਂ ਦੀ ਭਰਮਾਰ
* * * ਬਿਲਡਿੰਗ ਇੰਸਪੇਕਟਰ ਅਤੇ ਕੋਂਸਲਰ ਦੀ ਨੱਕ ਥੱਲੇ ਬਣੀਆਂ ਬਹੁਤ ਸਾਰੀਆਂ ਗ਼ੈਰਕਾਨੂੰਨੀ ਬਿਲਡਿੰਗਾਂ
* * * * ਮੇਡੀਟੇਸ਼ਨ ਸੇਂਟਰ ਬਣਾਉਣ ਦੇ ਨਾਮ ਤੇ ਬਣੀ 5 ਮੰਜਿਲਾਂ ਕਮਰਸ਼ਿਅਲ ਬਿਲਡਿੰਗ
****ਮਗਰ ਮੈਡੀਟੇਸ਼ਨ ਦੀ ਜਗਾਹ ਚਲ ਰਹੀ ਨਜਾਇਜ਼ ਫੈਕਟਰੀ
**** ਸ਼ਿਕਾਇਤਾਂ ਤੋਂ ਬਾਅਦ ਵੀ ਕਾਰਵਾਈ ਤਾਂ ਦੂਰ ਵਿਭਾਗ ਵਲੋਂ ਨਹੀ ਜਾਰੀ ਹੋਇਆ ਬਿਲਡਿੰਗ ਮਾਲਿਕ ਨੂੰ ਕੋਈ ਨੋਟਿਸ ਤੱਕ ਜਾਰੀ..

ਲੁਧਿਆਣਾ 22 ਜੂਨ (ਕਮਲਜੀਤ) ਪੰਜਾਬ ਵਿੱਚ ਨਵੀਂ ਬਣੀ ਕਾਂਗਰਸ ਦੀ ਸਰਕਾਰ ਦੇ ਆਪਣੇ ਹੀ ਕੌਂਸਲਰਾਂ ਦੇ ਵਾਰਡਾਂ ਵਿੱਚ ਗ਼ੈਰਕਾਨੂੰਨੀ ਬਿਲਡਿੰਗਾ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ।
ਜੋ ਕਿ ਬਿਨਾਂ ਕੋਈ ਸਰਕਾਰੀ ਨਕਸ਼ਾ ਪਾਸ ਕਰਵਾਏ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭਗਤ ਨਾਲ ਧੜੱਲੇ ਨਾਲ ਬਣੀਆਂ ਹੋਈਆਂ ਹਨ। ਜਿਸਪਰ ਹੁਣ ਤੱਕ ਕਿਸੇ ਕਿੱਸਮ ਦੀ ਕੋਈ ਕਾਰਵਾਹੀ ਤਾਂ ਦੂਰ ਬਿਲਡਿੰਗ ਮਾਲਿਕ ਨੂੰ ਵਿਭਾਗ ਵਲੋਂ ਨੋਟਿਸ ਤੱਕ ਨਹੀ ਜਾਰੀ ਕੀਤਾ ਗਿਆ।
ਜੇਕਰ ਗੱਲ ਕੀਤੀ ਜਾਵੇ ਵਾਰਡ ਨੰਬਰ 88 ਦੇ ਬਾਲ ਸਿੰਘ ਨਗਰ ਗਲੀ ਨੰਬਰ 5 ਦੀ ਤਾਂ ਉੱਥੇ ਬਣੀ ਨਜਾਇਜ਼ ਕਮਰਸ਼ੀਅਲ ਬਿਲਡਿੰਗ ਪਿਛਲੇ ਲੰਬੇ ਸਮੇਂ ਤੋਂ ਸਵਾਲਾਂ ਦੇ ਘੇਰੇ ਵਿੱਚ ਹੈ।
ਜਿਸਦੀ ਬਹੁਤ ਵਾਰ ਸਬੰਧਤ ਬਿਲਡਿੰਗ ਇੰਸਪੇਕਟਰ ਅਤੇ ਏ.ਟੀ.ਪੀ ਨੂੰ ਸ਼ਿਕਾਇਤਾਂ ਵੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਜਿਸ ਤੋਂ ਬਾਅਦ ਸਬੰਧਤ ਅਧਿਕਾਰੀ ਮੌਕੇ ਉੱਤੇ ਵੀ ਪੁੱਜੇ ਪਰ ਬਿਨਾਂ ਕਾਰਵਾਈ ਕੀਤੇ ਉੱਥੇ ਤੋਂ ਚਲਦੇ ਬਣੇ।
ਜਿਨ੍ਹਾਂ ਨੇ ਇਹ ਕਹਿ ਕਾਰਵਾਈ ਰੋਕ ਦਿੱਤੀ ਕਿ ਉਕਤ ਬਿਲਡਿੰਗ ਮਾਲਿਕ ਵਲੋਂ ਇਸ ਬਿਲਡਿੰਗ ਵਿੱਚ ਮੇਡਿਟੇਸ਼ਨ ਸੇਂਟਰ ਖੋਲਿਆ ਜਾਣਾ ਹੈ।
ਮਗਰ ਕਰੀਬ ਇੱਕ ਸਾਲ ਤੋਂ ਵੱਧ ਦਾ ਸਮਾਂ ਗੁਜ਼ਰ ਜਾਣ ਤੇ ਵੀ ਉਸ ਬਿਲਡਿੰਗ ਵਿੱਚ ਮੇਡਿਟੇਸ਼ਨ ਸੇਂਟਰ ਨਹੀ ਖੋਲਿਆ ਗਿਆ ਸਗੋਂ ਉਸ ਬਿਲਡਿੰਗ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਫੈਕਟਰੀ ਬਣਾਈ ਗਈ ਹੈ। ਜਿਸਦੀ ਪਾਰਕਿੰਗ ਵੀ ਸਰਕਾਰੀ ਜਗ੍ਹਾ ਜਾਣੀ ਕਿ ਗਲੀ ਵਿੱਚ ਰੱਖੀ ਗਈ ਹੈ। ਜਿਸਦੇ ਨਾਲ ਆਉਣ ਜਾਣ ਵਾਲੀਆਂ ਨੂੰ ਤਾਂ ਮੁਸ਼ਕਿਲ ਹੁੰਦੀ ਹੈ ਸਗੋਂ ਨਗਰ ਨਿਗਮ ਵਿਭਾਗ ਨੂੰ ਵੀ ਮੋਟਾ ਚੂਨਾ ਲਗਾਇਆ ਗਿਆ ਹੈ। ਜਰੂਰਤ ਹੈ ਅਜਿਹੀਆਂ ਨਜਾਇਜ਼ ਬਿਲਡਿੰਗ ਦੀ ਰੀ-ਚੈਕਿੰਗ ਕਰਨ ਦੀ ਜਿਨ੍ਹਾਂ ਨੂੰ ਵਿਭਾਗ ਦੇ ਇੰਸਪੈਕਟਰ ਅਤੇ ਏ.ਟੀ.ਪੀ ਵਲੋਂ ਰਹਿਮ ਖਾ ਕੇ ਬਿਨ੍ਹਾਂ ਕਾਰਵਾਈ ਦੇ ਹੀ ਛੱਡ ਦਿੱਤਾ ਸੀ।

ਕਿ ਕਹਿਣਾ ਹੈ ਏ.ਟੀ.ਪੀ ਮੋਹਨ ਸਿੰਘ ਦਾ।

ਇਸ ਸਬੰਧੀ ਜਦੋ ਏਟੀਪੀ ਮੋਹਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲਾ ਮੇਰੇ ਧਿਆਨ ਵਿੱਚ ਹੈ ਤੇ ਇਸ ਸਬੰਧੀ ਮੈਂ ਬਿਲਡਿੰਗ ਇੰਸਪੈਕਟਰ ਨੂੰ ਮੌਕਾ ਦੇਖਣ ਲਈ ਭੇਜ ਦਿੱਤਾ ਹੈ ਅਤੇ ਜੋ ਵੀ ਬਿਲਡਿੰਗ ਵਿੱਚ ਖਾਮੀਆਂ ਪਾਈਆਂ ਜਾਣਗੀਆਂ ਉਹਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਜਰੂਰ ਕੀਤੀ ਜਾਵੇਗੀ।

ਹੁਣ ਦੇਖਣਾ ਇਹ ਹੋਵੇਗਾ ਕਿ ਮੰਤਰੀ ਨਵਜੋਤ ਸਿੰਘ ਸਿੱਧੂ ਦੁਆਰਾ ਦਿੱਤੇ ਜਾ ਰਹੇ ਗ਼ੈਰਕਾਨੂੰਨੀ ਨਿਰਮਾਨਾਂ ਤੇ ਕੀਤੀ ਜਾ ਰਹੀ ਕਾਰਵਾਈ ਦੇ ਮੱਦੇਨਜ਼ਰ ਲੁਧਿਆਣਾ ਵਿੱਚ ਵੀ ਅਜਿਹੇ ਡਿਫਾਲਟਰ ਲੋਕਾਂ ਅਤੇ ਅਧਿਕਾਰੀਆਂ ਉੱਤੇ ਕੋਈ ਸ਼ਿਕੰਜਾ ਕੱਸਿਆ ਜਾਵੇਗਾ ਜਾ ਅਜਿਹੇ ਡਿਫਾਲਟਰ ਅਧਿਕਾਰੀਆਂ ਦੀ ਮਿਲੀਭਗਤ ਦੇ ਚਲਦੇ ਵਿਭਾਗ ਨੂੰ ਚੂਨਾ ਲਗਾਉਣ ਦੇ ਨਾਲ-ਨਾਲ ਪੰਜ-ਪੰਜ ਮੰਜਿਲਾ ਬਿਲਡਿੰਗ ਬਣਾ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਰਹਿਣਗੇ।

Leave a Reply

Your email address will not be published. Required fields are marked *

*