Home » Punjab » ਕਾਂਗਰਸ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਜੀ.ਐਸ.ਟੀ. ਦੀਆਂ ਖਾਮੀਆਂ ਨੂੰ ਦੂਰ ਕਰੇਗੀ-ਜਾਖੜ

ਕਾਂਗਰਸ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਜੀ.ਐਸ.ਟੀ. ਦੀਆਂ ਖਾਮੀਆਂ ਨੂੰ ਦੂਰ ਕਰੇਗੀ-ਜਾਖੜ

ਕਾਂਗਰਸ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਜੀ.ਐਸ.ਟੀ. ਦੀਆਂ ਖਾਮੀਆਂ ਨੂੰ ਦੂਰ ਕਰੇਗੀ-ਜਾਖੜ
ਜਾਖੜ ਨੇ ਬੀ.ਜੇ.ਪੀ. ‘ਤੇ ਵਰ੍ਹਦਿਆਂ ਕਿਹਾ ਜੀ.ਐਸ.ਟੀ. ਨੇ ਦੇਸ਼ ਅੰਦਰ ਵਪਾਰ ਨੂੰ ਕੀਤਾ ਖਤਮ
ਲੁਧਿਆਣਾ(ਬਲਵੀਰ ਸਿੰਘ)ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ ਅਤੇ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਨੇ ਬੀ.ਜੇ.ਪੀ.ਨੂੰ ਤਾੜਨਾ ਕਰਦਿਆ ਕਿਹਾ ਜੀ.ਐਸ.ਟੀ. ਨੇ ਦੇਸ਼ ਅੰਦਰ ਵਪਾਰ ਨੂੰ ਖਤਮ ਕਰ ਦਿੱਤਾ ਹੈ ਅਤੇ 2019 ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਜਿੱਤ ਦਰਜ਼ ਕਰਕੇ ਕਾਂਗਰਸ ਪਾਰਟੀ ਜੀ.ਐਸ.ਟੀ. ਦੀਆਂ ਖਾਮੀਆਂ ਨੂੰ ਖਤਮ ਕਰੇਗੀ ਅਤੇ ਵਪਾਰ ਕਰਨ ਨੂੰ ਸੁਖਾਲਾ ਬਣਾਇਆ ਜਾਵੇਗਾ। ਜਾਖੜ ਨੇ ਅੱਜ ਇੱਥੇ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਇਸ ਸਮੇਂ ਉਹਨਾਂ ਨਾਲ ਫੂਡ ਸਪਲਾਈ ਅਤੇ ਖਪਤਕਾਰ ਮਾਮਲਿਆ ਬਾਰੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੁਸ਼ਣ ਆਸ਼ੂ ਵੀ ਹਾਜ਼ਰ ਸਨ। ਸ੍ਰੀ ਜਾਖੜ ਨੇ ਐਨ.ਡੀ.ਏ.ਸਰਕਾਰ ਵੱਲੋਂ ਜੀ.ਐਸ.ਟੀ.ਸਬੰਧੀ ਦਿੱਤੀ ਜਾ ਰਹੀ ਸਟੇਟਮੈਂਟ ਨੂੰ ਪੂਰੀ ਤਰ੍ਹਾਂ ਨਕਾਰਦਿਆ ਕਿਹਾ ਕਿ ਇਹ ਬੇਹੱਦ ਗੁੰਝਲਦਾਰ ਪ੍ਰਣਾਲੀ ਹੈ। ਉਹਨਾਂ ਐਨ.ਡੀ.ਏ ਸਰਕਾਰ ਦੀ ਆਲੋਚਨਾ ਕਰਦਿਆ ਕਿਹਾ ਕਿ ਇਸ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੱਲੋਂ ਦੇਸ਼ ਦੇ ਹੋਰ ਵਧੇਰੇ ਵਿਕਾਸ ਲਈ ਪ੍ਰਸਤਾਵਤ ਜੀ.ਐਸ.ਟੀ. ਦਾ ਅਸਲ ਮਕਸਦ ਹੀ ਬਦਲ ਦਿੱਤਾ ਹੈ।
ਸ੍ਰੀ ਜਾਖੜ ਨੇ ਨੇ ਕਿਹਾ ਕਿ ਇੱਕ ਦੇਸ਼ ਅਤੇ ਇੱਕ ਟੈਕਸ ਦੀ ਆਸ ਨਾਲ ਲਿਆਂਦੇ ਜੀ.ਐਸ.ਟੀ. ਦੀਆਂ 5 ਵੱਖਰੀਆਂ-ਵੱਖਰੀਆਂ ਸਲੈਬਸ ਹਨ, ਜਿਹਨਾਂ ਕਾਰਨ ਦੇਸ਼ ਦਾ ਉਦਯੋਗ ਅਤੇ ਵਪਾਰ ਖਤਮ ਹੋ ਗਿਆ ਹੈ ਅਤੇ ਆਮ ਲੋਕ ਬਹੱਦ ਪ੍ਰੇਸ਼ਾਨ ਹੋ ਰਹੇ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਆਰ.ਬੀ.ਆਈ. ਦੇ ਸਾਬਕਾ ਗਵਰਨਰ ਸ੍ਰੀ ਰਘੂਰਾਮ ਰਾਜ਼ਨ ਅਤੇ ਮੁੱਖ ਅੰਕੜਾ ਸਲਾਹਕਾਰ  ਸ੍ਰੀ ਅਰਵਿੰਦ ਸੁਬਰਾਮਨੀਅਮ ਨੇ ਅਸਤੀਫਾ ਦੇ ਦਿੱਤਾ ਹੈ, ਕਿਉਂਕਿ ਜੀ.ਐਸ.ਟੀ ਵਿੱਚ ਵੱਡੀ ਪੱਧਰ ‘ਤੇ ਖਾਮੀਆਂ ਹਨ ਅਤੇ ਇਹ ਬਗੈਰ ਤਿਆਰੀ ਤੋਂ ਲਾਗੂ ਕੀਤਾ ਗਿਆ ਸੀ, ਜਿਸ ਕਾਰਨ ਦੇਸ਼ ਵਿੱਚ ਵਪਾਰ ਖਤਮ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜੀ.ਐਸ.ਟੀ. ਹੋਰ ਤਰਕਸੰਗਤ ਬਣਾਉਣ ਦੀ ਮੰਗ ਕਰਦਾ ਹੈ, ਜਿਸ ਨੂੰ ਕਾਂਗਰਸ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਲਾਗੂ ਕਰੇਗੀ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਸਮੂਹ ਐਮ.ਪੀਜ਼ ਨੂੰ ਨਾਲ ਲੈ ਕੇ ਲੋਕ ਸਭਾ ਵਿੱਚ ਵਪਾਰ ਦੀ ਮਾੜੀ ਹਾਲਤ ਬਾਰੇ ਮੁੱਦਾ ਉਠਾਏਗੀ। ਇਸ ਮੌਕੇ ਉਹਨਾਂ ਨਾਲ ਸ੍ਰ. ਬਲਕਾਰ ਸਿੰਘ ਸੰਧੂ ਮੇਅਰ ਨਗਰ-ਨਿਗਮ, ਜਿਲ੍ਹਾ ਪ੍ਰਧਾਨ ਕਾਂਗਰਸ ਸ੍ਰੀ ਗੁਰਪ੍ਰੀਤ ਗੋਗੀ, ਸ੍ਰੀ ਕੇ.ਕੇ. ਬਾਵਾ, ਸ੍ਰੀ ਮੇਜਰ ਸਿੰਘ ਭੈਣੀ, ਸ੍ਰੀ ਗੁਰਦੇਵ ਸਿੰਘ ਲਾਪਰਾ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਜੀਵ ਰਾਜਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

*