Home » Punjab » ਕ੍ਰਾਈਮ ਇਨਵੇਸਟੀਗੇਸ਼ਨ ਟੀਮ 15 ਅਗਸਤ ਨੂੰ ਕਰਵਾਵੇਗੀ ਗਰੀਬ ਕੁੜੀਆਂ ਦਾ ਵਿਆਹ

ਕ੍ਰਾਈਮ ਇਨਵੇਸਟੀਗੇਸ਼ਨ ਟੀਮ 15 ਅਗਸਤ ਨੂੰ ਕਰਵਾਵੇਗੀ ਗਰੀਬ ਕੁੜੀਆਂ ਦਾ ਵਿਆਹ

ਕ੍ਰਾਈਮ ਇਨਵੇਸਟੀਗੇਸ਼ਨ ਟੀਮ 15 ਅਗਸਤ ਨੂੰ ਕਰਵਾਵੇਗੀ ਗਰੀਬ ਕੁੜੀਆਂ ਦਾ ਵਿਆਹ

ਇਸ ਮੌਕੇ ਵਿਸ਼ਾਲ ਖੂਨਦਾਨ ਕੈੰਪ ਵੀ ਲਗਾਇਆ ਜਾਵੇਗਾ – ਗੌਰਵ ਅਰੋੜਾ

ਲੁਧਿਆਣਾ (ਬਲਵੀਰ ਸਿੰਘ) ਕ੍ਰਾਈਮ ਇਨਵੈਸਟੀਗੇਸ਼ਨ ਟੀਮ ਵੱਲੋ 15 ਅਗਸਤ ਨੂੰ ਲੁਧਿਆਣਾ ਦੇ ਡਾਬਾ ਰੋਡ ਵਿਖੇ ਗਰੀਬ ਪਰਿਵਾਰ ਦੀਆ ਕੁੜੀਆਂ ਦਾ ਵਿਆਹ ਕੀਤਾ ਜਾਵੇਗਾ ਇਸਦੇ ਨਾਲ ਹੀ ਵਿਸ਼ਾਲ ਖੂਨਦਾਨ ਕੈੰਪ ਦਾ ਆਯੋਜਨ ਵੀ ਕੀਤਾ ਜਾਵੇਗਾ| ਇਹਨਾਂ ਗੱਲਾਂ ਦਾ ਪ੍ਰਗਟਾਵਾ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਨੇ ਪੱਤ੍ਰਕਾਰਵਾਰਤਾ ਦੌਰਾਨ ਪੱਤਰਕਾਰਾਂ ਨਾਲ ਕਿੱਤਾ| ਉਹਨਾਂ ਦੱਸਿਆ ਕਿ ਇਹ ਉਪਰਾਲਾ ਏਕਜੋਤ ਅਤੇ ਸੀ ਆਈ ਟੀ ਵਲੋਂ ਸਾਂਝੇ ਰੂਪ ਵਿਚ ਕਿੱਤਾ ਜਾਵੇਗਾ ਅਤੇ ਇਸ ਪ੍ਰੋਗਰਾਮ ਦਾ ਇੰਚਾਰਜ ਸੀ ਆਈ ਟੀ ਦੇ ਬਲਾਕ ਪ੍ਰਧਾਨ ਅਨਿਲ ਕੁਮਾਰ ਨੂੰ ਬਣਾਇਆ ਗਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗੌਰਵ ਅਰੋੜਾ ਨੇ ਕਿਹਾ ਕਿ ਅਸੀਂ ਧਾਰਮਿਕ ਸਥਾਨਾ ਦੀਆ ਗੋਲਕਾਂ ਵਿਚ ਤਾ ਪੈਸੇ ਦਾਨ ਕਰ ਦਿੰਦੇ ਆ ਪਾਰ ਕਿਸੇ ਗਰੀਬ ਬਾਰੇ ਨਹੀਂ ਸੋਚਦੇ ਜਦੋ ਕਿ ਗੁਰੂਆਂ ਨੇ ਤਾ ਐਥੋਂ ਤਕ ਵੀ ਕਹਿ ਦਿੱਤਾ ਹੈ ਕਿ ਗਰੀਬ ਦਾ ਮੂੰਹ ਅਤੇ ਗੁਰੂ ਦੀ ਗੋਲਕ ਇਕ ਸਮਾਂ ਹਨ | ਉਹਨਾਂ ਕਿਹਾ ਕਿ ਜੇਕਰ ਅਸੀਂ ਘਰ ਦੇ ਸਾਰੇ ਮੈਂਬਰ ਰੋਜ ਦਾ 1 ਰੁਪਏ ਜਰੂਰਤਮੰਦ ਲਈ ਵੀ ਕੱਢੀਏ ਤਾ ਮਹੀਨੇ ਬਾਅਦ ਉਸ ਜਰੂਰਤਮੰਦ ਪਰਿਵਾਰ ਦੇ ਘਰ ਦਾ ਚੁੱਲ੍ਹਾ ਵੱਲ ਸਕਦਾ ਹੈ | ਉਹਨਾਂ ਇਸ ਮੌਕੇ ਲੋਕਾਂ ਨੂੰ ਇਸ ਉਪਰਾਲੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣ ਲਈ ਕਿਹਾ|

Leave a Reply

Your email address will not be published. Required fields are marked *

*