Home » Punjab » ਕੈਪਟਨ ਸਰਕਾਰ ਪੰਜਾਬ ਵਿੱਚ ਨਸ਼ੇ ਨਾਲ ਹੋਈਆ 20 ਤੋਂ ਵੱਧ ਮੋਤਾ ਲਈ ਜਿੰਮੇਵਾਰ

ਕੈਪਟਨ ਸਰਕਾਰ ਪੰਜਾਬ ਵਿੱਚ ਨਸ਼ੇ ਨਾਲ ਹੋਈਆ 20 ਤੋਂ ਵੱਧ ਮੋਤਾ ਲਈ ਜਿੰਮੇਵਾਰ

 

ਕੈਪਟਨ ਸਰਕਾਰ ਪੰਜਾਬ ਵਿੱਚ ਨਸ਼ੇ ਨਾਲ ਹੋਈਆ 20 ਤੋਂ ਵੱਧ ਮੋਤਾ ਲਈ ਜਿੰਮੇਵਾਰ- ਯਸ਼ਪਾਲ ਜਨੋਤਰਾ

 

ਲੁਧਿਆਣਾ(ਵਿਕਾਸ)ਬੀਜੇਪੀ ਐਸ.ਸੀ ਮੋਰਚਾ ਲੁਧਿਆਣਾ ਦੇ ਜਿਲਾ ਪ੍ਰਧਾਨ ਯਸ਼ਪਾਲ ਜਨੋਤਰਾ ਨੇ ਕੈਪਟਨ ਸਰਕਾਰ ਦੇ ਖਿਲਾਫ਼ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਜਦੋਂ ਦੀ ਕੈਪਟਨ ਸਰਕਾਰ ਆਈ ਹੈ ਉਦੋ ਤੋਂ ਹੀ ਡਰੱਗ ਮਾਫੀਆ ਅਤੇ ਗੈਂਗਵਾਰ ਵਧ ਗਿਆ ਹੈ।ਉਨ੍ਹਾਂ ਕਿਹਾ ਕਿ ਚੋਣਾਂਵੀ ਦੋਰ ਦੋਰਾਨ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਹਿਬ ਫੜਕੇ ਸੋਹ ਖਾਦੀ ਸੀ ਕਿ ਉਹ ਪੰਜਾਬ ਵਿੱਚੋ ਨਸ਼ਾ ਚਾਰ ਹਫਤਿਆ ਖਤਮ ਕਰ ਦੇਣਗੇਂ।ਉਨ੍ਹਾਂ ਕਿਹਾ ਕਿ ਲਗਦਾ ਕੈਪਟਨ ਸਾਹਿਬ ਨੂੰ ਆਪਣਾ ਕੀਤਾ ਹੋਇਆ ਵਾਅਦਾ ਭੁਲ ਗਏ ਹਨ ਕਿਉਂਕਿ ਨਸ਼ੇ ਨਾਲ ਪਿਛਲੇ ਇੱਕ ਮਹੀਨੇ ਵਿੱਚ 20 ਤੋਂ ਵੱਧ ਨੌਜਵਾਨਾਂ ਦੀਆ ਮੋਤਾ ਹੋ ਚੁਕੀਆਂ ਹਨ।ਉਨ੍ਹਾਂ ਕਿਹਾ ਕਿ ਹੁਣ ਨਾ ਤਾ ਕੈਪਟਨ ਸਾਹਿਬ ਨੂੰ ਹਰ ਨੌਕਰੀ ਦੇਣੀ ਯਾਦ ਹੈ,ਨਾ ਹੀ 51000 ਰੁਪਏ ਸ਼ਗਨ ਸਕੀਮ,50 ਲਖ ਸਮਾਰਟ ਫੋਨ,ਨੀਲੇ ਕਾਰਡ ਤੇ ਚਾਹ ਪੱਤੀ ਅਤੇ ਦੇਸੀ ਘਿਉ,2500 ਰੁਪਏ ਬੇਰੋਜ਼ਗਾਰੀ ਭੱਤਾ,2500 ਰੁਪਏ ਬੁਢਾਪਾ ਪੈਨਸ਼ਨ,ਸਕਾਲਰਸ਼ਿੱਪ 10 ਲੱਖ ਨੌਕਰੀ,ਫਸਲੀ ਬੀਮਾ10 ਪ੍ਰਤੀਸ਼ਤ,ਸਸਤੀ ਬਿਜਲੀ,ਫ੍ਰੀ ਕਿਤਾਬਾਂ,ਐਸ ਸੀ ਲੋਕਾਂ ਦਾ ਕਰਜਾ ਮੁਆਫੀ,ਫ੍ਰੀ ਵਾਈ ਫਾਈ ਸੇਵਾ ਵੀ ਨਹੀ ਚੇਤੇ ਰਹੀ।ਸਰਕਾਰ ਲੋਕਾਂ ਨੂੰ ਲੁੱਟਣ ਚ ਲੱਗੀ ਹੋਈ ਹੈ।ਜੇ ਸਰਕਾਰ ਨੇ ਨਸ਼ੇ ਤੇ ਨਾ ਕਾਬੂ ਪਾਇਆ ਤਾ ਪੰਜਾਬ ਦੀ ਜਵਾਨੀ ਰੁਲ ਜਾਵੇਗੀ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਗੁਟਕਾ ਸਾਹਿਬ ਦੀ ਖਾਦੀ ਝੂਠੀ ਸੋਹੰ ਖਾਕੇ ਬੇਅਦਬੀ ਕੀਤੀ ਹੈ ਉਸਦੀ ਮੁਆਫੀ ਮੰਗਣੀ ਚਾਹੀਦੀ ਹੈ।ਕੈਪਟਨ ਨੇ ਕਿਹਾ ਕਿ ਸੀ ਉਹ ਚਾਰ ਹਫਤਿਆਂ ਚ ਨਸ਼ਾ ਖਤਮ ਕਰਨਗੇ ਪਰ ਡੇਢ ਸਾਲ ਬੀਤ ਜਾਣ ਤੋਂ ਬਾਅਦ ਵੀ ਨਸ਼ਾ ਖਤਮ ਨਹੀ ਹੋਇਆ ਬਲਕਿ ਹੋਰ ਵੀ ਵਧ ਗਿਆ ਹੈ। ਲੋਕ ਅੱਜ ਕੈਪਟਨ ਸਰਕਾਰ ਤੋਂ ਦੁਖੀ ਹੋ ਚੁੱਕੇ ਹਨ ਅਤੇ ਉਹ 2019 ਦੀਆਂ ਚੋਣਾਂ ਦੋਰਾਨ ਕਾਂਗਰਸ ਪਾਰਟੀ ਦਾ ਬਾਈਕਾਟ ਕਰਨਗੇਂ।

Leave a Reply

Your email address will not be published. Required fields are marked *

*