Home » Punjab » ਸਿਹਤ ਵਿਭਾਗ ਵੱਲੋਂ ਮੰਡੀ ਬੋਰਡ, ਦਾਣਾ ਮੰਡੀ, ਪੀ.ਐਸ.ਪੀ.ਸੀ.ਐਲ ਦਫ਼ਤਰ ਸਮੇਤ ਹੋਰਨਾਂ ਅਦਾਰਿਆਂ ਦੀ ਕੀਤੀ ਚੈਕਿੰਗ

ਸਿਹਤ ਵਿਭਾਗ ਵੱਲੋਂ ਮੰਡੀ ਬੋਰਡ, ਦਾਣਾ ਮੰਡੀ, ਪੀ.ਐਸ.ਪੀ.ਸੀ.ਐਲ ਦਫ਼ਤਰ ਸਮੇਤ ਹੋਰਨਾਂ ਅਦਾਰਿਆਂ ਦੀ ਕੀਤੀ ਚੈਕਿੰਗ

ਸਿਹਤ ਵਿਭਾਗ ਵੱਲੋਂ ਮੰਡੀ ਬੋਰਡ, ਦਾਣਾ ਮੰਡੀ, ਪੀ.ਐਸ.ਪੀ.ਸੀ.ਐਲ ਦਫ਼ਤਰ ਸਮੇਤ ਹੋਰਨਾਂ ਅਦਾਰਿਆਂ ਦੀ ਕੀਤੀ ਚੈਕਿੰਗ
ਚੈਕਿੰਗ ਦੌਰਾਨ ਕਈ ਥਾਵਾਂ ‘ਤੇ ਮੱਛਰਾਂ ਦਾ ਲਾਰਵਾ ਮਿਲਿਆ
ਚੈਕਿੰਗ ਦਾ ਮੁੱਖ ਮਕਸਦ ਵੈਕਟਰ ਬੌਰਨ ਬਿਮਾਰੀਆਂ ‘ਤੇ ਰੋਕ ਲਗਾਉਣਾ
ਲੁਧਿਆਣਾ 7 ਜੁਲਾਈ (ਬਲਵੀਰ/ਕਮਲਜੀਤ) ਸਿਹਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਵੈਕਟਰ ਬੌਰਨ ਬਿਮਾਰੀਆਂ ‘ਤੇ ਰੋਕ ਲਗਾਉਣ ਅਤੇ ਪੂਰੀ ਤਰ੍ਹਾਂ ਖਾਤਮੇ ਲਈ ਵਿਆਪਕ ਪੱਧਰ ‘ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਘਰਾਂ ਦੇ ਕੂਲਰਾਂ ਤੇ ਹੋਰ ਪਾਣੀ ਦੇ ਕੰਨਟੇਨਰਾਂ, ਮੰਡੀ ਬੋਰਡ, ਦਾਣਾ ਮੰਡੀ, ਪੀ.ਐਸ.ਪੀ.ਸੀ.ਐਲ ਮਾਡਲ ਟਾਊਨ ਦੇ ਦਫ਼ਤਰਾਂ ਸਮੇਤ ਹੋਰਨਾਂ ਅਦਾਰਿਆਂ ਦੀ ਕੀਤੀ ਚੈਕਿੰਗ ਕੀਤੀ ਗਈ।ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਰਾਮੇਸ਼ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੰਡੀ ਬੋਰਡ, ਦਾਣਾ ਮੰਡੀ, ਪੀ.ਐਸ.ਪੀ.ਸੀ.ਐਲ ਮਾਡਲ ਟਾਊਨ ਦਫ਼ਤਰਾਂ ਸਮੇਤ ਹੋਰ ਲਾਗਲੇ ਏਰੀਏ ਦੀ ਕੀਤੀ ਚੈਕਿੰਗ ਕੀਤੀ ਗਈ ਅਤੇ ਕੂਲਰਾਂ ਅਤੇ ਹੋਰ ਪਾਣੀ ਦੇ ਕੰਨਟੇਨਰਾਂ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਹੈ। ਇਸ ਮੌਕੇ ਲੋਕਾਂ ਨੂੰ ਮੱਛਰਾਂ ਅਤੇ ਬਿਮਾਰੀਆਂ ਤੋਂ ਬਚਾਓ ਦੇ ਤਰੀਕੇ ਵੀ ਦੱਸੇ ਗਏ। ਉਹਨਾਂ ਦੱਸਿਆ ਕਿ ਕੁੱਲ 18 ਟੀਮਾਂ ਵੱਲੋਂ ਚੈਕਿੰਗ ਕੀਤੀ ਗਈ ਅਤੇ ਕਈ ਥਾਵਾਂ ‘ਤੇ ਮੱਛਰ ਦਾ ਲਾਰਵਾ ਮਿਲਿਆ ਉਸ ਨੂੰ ਸਪਰੇਅ ਕਰਕੇ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ। ਡਾ. ਰਾਮੇਸ਼ ਨੇ ਦੱਸਿਆ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਓ ਕਰਨ ਲਈ ਜਾਗਰੂਕ ਵੀ ਕੀਤਾ ਗਿਆ ਅਤੇ ਲੋਕਾਂ ਵਿੱਚ ਪੈਫਲਿਟ ਅਤੇ ਪੋਸਟਰਾਂ ਦੀ ਵੰਡ ਕੀਤੀ ਗਈ। ਉਹਨਾਂ ਆਮ ਲੋਕਾਂ ਨੂੰ ਦੱਸਿਆ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਨਾ ਖੜ੍ਹਨ ਦੇਣ ਕਿਉਕਿ ਖੜੇ ਪਾਣੀ ‘ਤੇ ਹੀ ਮੱਛਰ ਪੈਦਾ ਹੁੰਦਾ ਹੈ। ਉਹਨਾਂ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਜਿਹੀਆਂ ਚੈਕਿੰਗਾਂ ਲਗਾਤਾਰ ਜਾਰੀ ਰਹਿਣਗੀਆਂ ਤਾਂ ਕਿ ਵੈਕਟਰ ਬੌਰਨ ਬਿਮਾਰੀਆਂ ‘ਤੇ ਅਗੇਤਾ ਹੀ ਕਾਬੂ ਪਾ ਲਿਆ ਜਾ ਸਕੇ।

Leave a Reply

Your email address will not be published. Required fields are marked *

*