Home » Punjab » ਸੀਆਈਟੀ ਟੀਮ ਨੇ ਮੁਕਤਸਰ ਵਿਖੇ ਕੀਤੀਆਂ ਟੀਮ ਦੀਆਂ ਨਿਯੁਕਤੀਆਂ

ਸੀਆਈਟੀ ਟੀਮ ਨੇ ਮੁਕਤਸਰ ਵਿਖੇ ਕੀਤੀਆਂ ਟੀਮ ਦੀਆਂ ਨਿਯੁਕਤੀਆਂ

ਸੀਆਈਟੀ ਟੀਮ ਨੇ ਮੁਕਤਸਰ ਵਿਖੇ ਕੀਤੀਆਂ ਟੀਮ ਦੀਆਂ ਨਿਯੁਕਤੀਆਂ

ਸੀਆਈਟੀ ਟੀਮ ਲੋੜਵੰਦਾਂ ਦੀ ਮਦਦ ਲਈ ਹਮੇਸ਼ਾਂ ਤਿਆਰ- ਗੌਰਵ ਅਰੋੜਾ

ਲੁਧਿਆਣਾ(ਵਿਕਾਸ)ਕ੍ਰਾਈਮ ਇਨਵੈਸਟੀਗੇਸ਼ਨ ਟੀਮ(ਸੀਆਈਟੀ)ਰਜਿ ਪੰਜਾਬ ਨੇ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਟੀਮ ਦਾ ਵਿਸਥਾਰ ਕਰਦੇ ਹੋਏ ਗੁਰਬਚਨ ਸਿੰਘ ਨੂੰ ਜਿਲਾ ਪ੍ਰਧਾਨ,ਰਾਜਵਿੰਦਰ ਸਿੰਘ ਨੂੰ ਜਿਲ੍ਹਾ ਸੀਨੀਅਰ ਵਾਇਸ ਪ੍ਰਧਾਨ,ਸਾਜਨ ਨੂੰ ਜਿਲਾ ਸਕੱਤਰ ਅਤੇ ਮੁਹੱਬਤ ਰਾਏ ਨੂੰ ਜਿਲਾ ਵਾਇਸ ਪ੍ਰਧਾਨ ਮੁਕਤਸਰ ਨਿਯੁਕਤ ਕੀਤਾ ਗਿਆ।ਪੰਜਾਬ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਅਤੇ ਜਿਲ੍ਹਾ ਵਾਇਸ ਪ੍ਰਧਾਨ ਜਸਵੀਰ ਕਲੋਤਰਾ ਵਿਸ਼ੇਸ਼ ਤੋਰ ਪਹੁੰਚੇ ਅਤੇ ਨਵੀਂ ਬਣੀ ਟੀਮ ਨੂੰ ਨਿਯੁਕਤੀ ਪੱਤਰ ਦਿੱਤੇ।ਇਸ ਮੌਕੇ ਮੁਕਤਸਰ ਟੀਮ ਵੱਲੋ ਐਡਵੋਕੇਟ ਗੌਰਵ ਅਰੋੜਾ ਅਤੇ ਜਸਵੀਰ ਕਲੋਤਰਾ ਦਾ ਸਿਰੋਪਾ ਪਾਕੇ ਸੰਨਮਾਨ ਕੀਤਾ ਗਿਆ।ਕਲੋਤਰਾ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਜਿਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਨੂੰ ਇੱਕ ਬਹੁਤ ਵਧੀਆ ਟੀਮ ਮਿਲੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ,ਭਰਿਸ਼ਟਾਚਾਰ,ਬਲਾਤਕਾਰ ਵਰਗੀਆਂ ਕਈ ਭਿਆਨਕ ਬਿਮਾਰੀਆਂ ਨੇ ਪੈਰ ਪੂਰੀ ਤਰਾਂ ਪਸਾਰ ਲਏ ਹਨ ਪੰਜਾਬ ਨੂੰ ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਅਸੀਂ ਪੂਰੇ ਪੰਜਾਬ ਵਿੱਚ ਸੀਆਈਟੀ ਟੀਮ ਦੀਆਂ ਨਿਯੁਕਤੀਆਂ ਕਰਾਂਗੇ ਅਤੇ ਸਾਡੀ ਟੀਮ ਦਾ ਮਕਸਦ ਹੋਵੇਗਾ ਨੌਜਵਾਨਾਂ ਨੂੰ ਜਾਗਰੂਕ ਕਰਨਾ,ਰਿਸ਼ਵਤਖੋਰੀ ਤੇ ਰੋਕ ਲਗਾਉਣੀ ਅਤੇ ਪੰਜਾਬ ਨੂੰ ਪਹਿਲਾ ਵਾਂਗ ਹਰਿਆ ਭਰਿਆ ਅਤੇ ਖੁਸ਼ਹਾਲ ਬਣਾਉਣਾ।ਇਸ ਮੋਕੇ ਗੌਰਵ ਅਰੋੜਾ ਨੇ ਕਿਹਾ ਕਿ ਸੀਆਈਟੀ ਟੀਮ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦੀ ਹੈ ਅਤੇ ਜੁਲਮ ਦੇ ਖਿਲਾਫ਼ ਲੜਦੀ ਹੈ।ਉਨ੍ਹਾਂ ਕਿਹਾ ਕਿ ਅਸੀ ਮੁਕਤਸਰ ਦੀ ਟੀਮ ਤੋਂ ਉਮੀਦ ਕਰਦੇ ਹਾਂ ਕਿ ਉਹ ਵਧੀਆ ਕੰਮ ਕਰਕੇ ਸੀਆਈਟੀ ਟੀਮ ਦਾ ਅਤੇ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਦਾ ਨਾਮ ਉੱਚਾ ਚੁਕਣਗੇਂ।ਮੁਕਤਸਰ ਟੀਮ ਨੇ ਧੰਨਵਾਦ ਕਰਦੇ ਹੋਏ ਭਰੋਸਾ ਦਿਵਾਇਆ ਕਿ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਨਗੇਂ।ਇਸ ਮੋਕੇ ਵਾਰਡ ਨੰ 39 ਪ੍ਰਧਾਨ ਜਤਿੰਦਰ ਸਿੰਘ,ਵਾਰਡ ਨੰ 39 ਦੇ ਮੀਡੀਆ ਇੰਚਾਰਜ ਅਮਿਤ ਵਰਮਾ,ਹਰਪਾਲ ਸਿੰਘ ਵਾਇਸ ਪ੍ਰਧਾਨ ਵਾਰਡ ਨੰ 95 ਵਿਕਾਸ ਸੀਨੀਅਰ ਮੈਂਬਰ,ਸਾਹਿਲ ਮੈਂਬਰ ਆਦਿ ਇਲਾਕਾ ਨਿਵਾਸੀ ਮੌਜੂਦ ਸਨ।

Leave a Reply

Your email address will not be published. Required fields are marked *

*