Home » Punjab » ਜੇ ਬਿਜਲੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸੀਆਈਟੀ ਕਰੇਗੀ ਰੋਸ ਪ੍ਰਦਰਸ਼ਨ

ਜੇ ਬਿਜਲੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸੀਆਈਟੀ ਕਰੇਗੀ ਰੋਸ ਪ੍ਰਦਰਸ਼ਨ

ਜੇ ਬਿਜਲੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸੀਆਈਟੀ ਕਰੇਗੀ ਰੋਸ ਪ੍ਰਦਰਸ਼ਨ -ਗੋਰਵ ਅਰੋੜਾ

ਲੁਧਿਆਣਾ(ਕਮਲਜੀਤ/ਬਲਵੀਰ ਸਿੰਘ)ਅੱਤ ਦੀ ਗਰਮੀ ਦੇ ਪ੍ਰਕੋਪ ਤੋਂ ਤਾਂ ਮਹਾਂਨਗਰ ਨਿਵਾਸੀ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹਨ ਉਤੋਂ ਬਿਜਲੀ ਮਹਿਕਮਾ ਵੀ ਕੋਈ ਕਸਰ ਨਹੀ ਛੱਡ ਰਿਹਾ।ਇੱਕ ਦਿਨ ਵਿੱਚ 4 ਤੋਂ 8 ਘੰਟੇ ਦੇ ਕਟ ਲਗਾਏ ਜਾ ਰਹੇ ਹਨ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਪੰਜਾਬ ਦੇ ਪੰਜਾਬ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਝੂਠੇ ਵਾਅਦਿਆਂ ਨਾਲ ਸੱਤਾ ਹਾਸਿਲ ਕਰਕੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਵਾਸੀਆਂ ਨੂੰ ਕੋਈ ਦਿੱਕਤ ਨਹੀ ਆਵੇਗੀ ਅਤੇ ਪੰਜਾਬ ਵਾਸੀਆਂ ਦੀ ਸਹੂਲਤ ਲਈ ਸਰਕਾਰ ਹਮੇਸ਼ਾ ਕੁਝ ਨਾ ਕਰਦੀ ਰਹੇਗੀ।ਪਰ ਸਰਕਾਰ ਨੇ ਬਿਜਲੀ ਦੀ ਸਮੱਸਿਆ ਦਾ ਕੋਈ ਠੋਸ ਹਲ ਨਹੀ ਕੀਤਾ ਇੰਨੇ ਲੰਬੇ ਲੰਬੇ ਬਿਜਲੀ ਦੇ ਕੱਟਾ ਦੇ ਬਾਵਜੂਦ ਲੋਕਾਂ ਦੇ ਬਿੱਲ ਬਹੁਤ ਜਿਆਦਾ ਆ ਰਹੇ ਹਨ।ਬਿਜਲੀ ਨਾ ਹੋਣ ਕਾਰਨ ਕੰਮਕਾਰ ਠੱਪ ਪਏ ਹਨ ਬੱਚੇ,ਬਜੁਰਗ ਅਤੇ ਬਿਮਾਰ ਲੋਕ ਬਿਲਕ ਰਹੇ ਹਨ ਗਰਮੀ ਨਾਲ ਬੁਰਾ ਹਾਲ ਹੋ ਰਿਹਾ ਹੈ ਪਰ ਸਰਕਾਰ ਦੇ ਕੰਨੀ ਜੂੰ ਨਹੀਂ ਸਰਕ ਰਹੀ।ਉਨ੍ਹਾਂ ਕਿਹਾ ਕਿ ਇੰਨੇ ਜਿਆਦਾ ਬਿਜਲੀ ਦੇ ਕੱਟ ਅਤੇ ਬਿਜਲੀ ਦੇ ਬਿੱਲ ਅਕਾਲੀ ਭਾਜਪਾ ਸਰਕਾਰ ਦੇ ਸਮੇ ਵੀ ਨਹੀ ਆਏ ਜਿੰਨੇ ਕਾਂਗਰਸ ਸਰਕਾਰ ਦੇ ਰਾਜ ਵਿੱਚ ਆ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਜੇ ਬਿਜਲੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸੀਆਈਟੀ ਸਰਕਾਰ ਅਤੇ ਬਿਜਲੀ ਮਹਿਕਮੇ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰੇਗੀ।

Leave a Reply

Your email address will not be published. Required fields are marked *

*