Home » Punjab » ਹਰਜਿੰਦਰ ਸਿੰਘ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਵਾਰਡ 95 ਦੇ ਪ੍ਰਧਾਨ ਨਿਯੁਕਤ

ਹਰਜਿੰਦਰ ਸਿੰਘ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਵਾਰਡ 95 ਦੇ ਪ੍ਰਧਾਨ ਨਿਯੁਕਤ

ਹਰਜਿੰਦਰ ਸਿੰਘ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਵਾਰਡ 95 ਦੇ ਪ੍ਰਧਾਨ ਨਿਯੁਕਤ

ਸੀਆਈਟੀ ਟੀਮ ਵੱਲੋ ਮਿਲੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਗਾ-ਹਰਜਿੰਦਰ ਸਿੰਘ

ਨਸ਼ਿਆਂ ਨੂੰ ਛੱਡਕੇ ਨੋਜਵਾਨ ਸਿਹਤ ਵੱਲ ਧਿਆਨ ਦੇਣ – ਗੋਰਵ ਅਰੋੜਾ,ਜਸਵੀਰ ਕਲੋਤਰਾ

ਲੁਧਿਆਣਾ(ਕਮਲਜੀਤ/ਵਿਕਾਸ)ਮਹਾਂਨਗਰ ਦੇ ਇਲਾਕਾ ਵਾਰਡ ਨੰ 95 ਚ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਸੂਬਾ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ,ਜ਼ਿਲ੍ਹਾ ਉਪ ਪ੍ਰਧਾਨ ਲੁਧਿਆਣਾ ਜਸਵੀਰ ਕਲੋਤਰਾ ਅਤੇ ਇੱਕਜੋਤ ਸੁਸਾਇਟੀ ਦੇ ਸੂਬਾ ਪ੍ਰਧਾਨ ਅਤੇ ਸੀਆਈਟੀ ਟੀਮ ਦੇ ਬਲਾਕ 2 ਪ੍ਰਧਾਨ ਅਨਿਨ ਕੁਮਾਰ ਸ਼ਾਮਿਲ ਹੋਏ।ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੋਕੇ ਸੂਬਾ ਪ੍ਰਧਾਨ ਗੌਰਵ ਅਰੋੜਾ ਅਤੇ ਜਿਲ੍ਹਾ ਉਪ ਪ੍ਰਧਾਨ ਲੁਧਿਆਣਾ ਜਸਵੀਰ ਕਲੋਤਰਾ ਨੇ ਨਿਯੁਕਤੀ ਪੱਤਰ ਦੇਕੇ ਹਰਜਿੰਦਰ ਸਿੰਘ ਨੂੰ ਪ੍ਰਧਾਨ ਅਤੇ ਅਮਰੀਸ਼ ਪੁੰਨੀ ਨੂੰ ਮੈਂਬਰ ਨਿਯੁਕਤ ਕੀਤਾ।ਗੌਰਵ ਅਰੋੜਾ ਨੇ ਸੀਆਈਟੀ ਟੀਮ ਦੇ ਬਾਰੇ ਜਾਣਕਾਰੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ।ਇਸ ਮੋਕੇ ਉਪ ਪ੍ਰਧਾਨ ਵਿਕਰਮਜੀਤ ਜਨੋਤਰਾ,ਕਮਲਜੀਤ,ਉਪ ਪ੍ਰਧਾਨ ਹਰਪਾਲ ਸਿੰਘ,ਸਕੱਤਰ ਵਿਜੇ ਕੁਮਾਰ,ਉਪ ਪ੍ਰਧਾਨ ਬੰਟੀ ਹੀਰ,ਸਾਹਿਲ,ਵਿਕਾਸ,ਸੂਰਜ,ਪ੍ਰਧਾਨ ਜਤਿੰਦਰ ਸਿੰਘ,ਉਪ ਪ੍ਰਧਾਨ ਇੰਦਰਜੀਤ ਸਿੰਘ,ਮੀਡੀਆ ਇੰਚਾਰਜ ਅਮਿਤ ਵਰਮਾ,ਨਿਤਿਨ ਸਕੱਤਰ,ਅਲੋਕ,ਕਰਨ ਬੱਸੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।

Leave a Reply

Your email address will not be published. Required fields are marked *

*