ਮਾਨਵਤਾ ਸੰਸਥਾ ਵੱਲੋਂ 13ਵਾਂ ਰਾਸ਼ਨ ਵੰਡ ਸਮਾਰੋਹ ਆਯੋਜਿਤ
ਲੁਧਿਆਣਾ ( ਪਵਨ ਕੁਮਾਰ ) ਮਾਨਵਤਾ ਸੰਸਥਾ ਵੱਲੋਂ ਹਨੂਮਾਨ ਮੰਦਰ ਨੌ ਲੱਖਾ ਗਾਰਡਨ ਕਲੋਨੀ ਵਿਖੇ 13ਵਾਂ ਰਾਸ਼ਨ ਵੰਡ ਸਮਾਰੋਹ ਸੰਸਥਾ ਦੇ ਪ੍ਰਧਾਨ ਅਤੇ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕਪਿਲ ਜੁਨੇਜਾ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ 50 ਤੋਂ ਵੱਧ ਬੇਸਹਾਰਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਐੱਮ. ਪੀ. ਰਵਨੀਤ ਸਿੰਘ ਬਿੱਟੂ , ਸੁਰਿੰਦਰ ਡਾਵਰ ਨੂੰ ਵਿਸ਼ੇਸ਼ ਤੌਰ ਤੇ ਨਿਮੰਤਰਣ ਦਿੱਤਾ ਗਿਆ ਇਸ ਮੌਕੇ ਤੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮਾਨਵਤਾ ਸੰਸਥਾ ਨੇ ਇਹ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੋ ਬੇਸਹਾਰਿਆਂ ਲਈ ਸਹਾਰਾ ਬਣ ਰਹੀ ਹੈ ਇਸ ਅਵਸਰ ਤੇ ਐੱਮ ਪੀ ਰਵਨੀਤ ਬਿੱਟੂ ਨੇ ਮਾਨਵਤਾ ਸੰਸਥਾ ਦੇ ਪ੍ਰਧਾਨ ਅਤੇ ਮੈਂਬਰਾਂ ਨੂੰ ਵਧਾਈ ਦਿੱਤੀ ਕਿ ਉਹ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹਨ ਇਸ ਮੌਕੇ ਤੇ ਮਾਨਵਤਾ ਸੰਸਥਾ ਦੇ ਪ੍ਰਧਾਨ ਕਪਿਲ ਜੁਨੇਜਾ ( ਮੋਨੂ )ਨੇ ਕਿਹਾ ਕਿ ਮਾਨਵਤਾ ਦੀ ਸੇਵਾ ਕਰਨਾ ਹੀ ਸਭ ਤੋਂ ਵੱਡੀ ਸੇਵਾ ਹੈ ਲੋੜਵੰਦਾਂ ਦੀ ਸਹਾਇਤਾ ਕਰਨ ਨਾਲ ਮਨ ਨੂੰ ਸੱਚੀ ਸੰਤੁਸ਼ਟੀ ਮਿਲਦੀ ਹੈ ਉਨ੍ਹਾਂ ਕਿਹਾ ਕਿ ਜੋ ਪ੍ਰਮਾਤਮਾ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਾਪੀ ਹੈ ਉਹ ਇਸ ਨੂੰ ਪ੍ਰਮਾਤਮਾ ਦੀ ਕ੍ਰਿਪਾ ਨਾਲ ਨਿਭਾਉਂਦੇ ਰਹਿਣਗੇ ਇਸ ਮੌਕੇ ਤੇ ਗਣਪਤ ਰਾਏ ,ਕਮਲ ਜੁਨੇਜਾ ,ਅਰਿਹੰਤ ਜੈਨ , ਸੁਨੀਲ ਜੈਨ , ਮਹਿੰਦਰ ਬੱਤਰਾ , ਅਸ਼ੋਕ ਬਾਂਸਲ , ਪ੍ਰਵੀਨ ਗੁਪਤਾ , ਰਾਜੇਸ਼ ਨੌਹਰੀਆ , ਪੰਡਿਤ ਰਾਜਿੰਦਰ ਸ਼ਰਮਾ , ਪੰਡਿਤ ਦੀਪਕ , ਬਿੱਟੂ ,ਸੁਮਿਤ ਐਬਟ , ਕਮਲ ਜਗਦੇਵ , ਨੀਲੂ , ਬੌਬੀ ਨਾਗਪਾਲ , ਵਿਪਨ ਅਰੋੜਾ , ਤਨੂੰ ਗੁਪਤਾ , ਰਾਜਨ ਗੁਗਲਾਨੀ ,ਗੌਰਵ ਅਗਰਵਾਲ ,ਸੂਰਿਆ ਜੁਨੇਜਾ , ਮਾਧਵ ਜੁਨੇਜਾ , ਕਪਿਲ ਅਗਰਵਾਲ ,ਟਿੰਕੂ ਪਲਟਾ , ਜੱਸਾ , ਗੋਲਡੀ ਬੱਤਰਾ , ਨਿਤਿਨ ਮਲਹੋਤਰਾ , ਸ਼ੁਭਮ , ਗੰਭੀਰ , ਕੇਤਨ ਦੁਆ , ਰਾਕੇਸ਼ ਬੱਤਰਾ , ਅਨੂਪ ਵਿੱਜ , ਸੋਨੂੰ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਮੌਜੂਦ ਸਨ