Home » Punjab » ਐਨ ਐਸ ਓ ਐਸ ਵਾਈ ਐਫ ਨੇ ਮੋਦੀ ਸਰਕਾਰ ਤੋਂ ਐਸ ਸੀ ਐਸ ਟੀ ਐਕਟ ਲਾਗੂ ਕਰਨ ਦੀ ਕੀਤੀ

ਐਨ ਐਸ ਓ ਐਸ ਵਾਈ ਐਫ ਨੇ ਮੋਦੀ ਸਰਕਾਰ ਤੋਂ ਐਸ ਸੀ ਐਸ ਟੀ ਐਕਟ ਲਾਗੂ ਕਰਨ ਦੀ ਕੀਤੀ

ਐਨ ਐਸ ਓ ਐਸ ਵਾਈ ਐਫ ਨੇ ਮੋਦੀ ਸਰਕਾਰ ਤੋਂ ਐਸ ਸੀ ਐਸ ਟੀ ਐਕਟ ਲਾਗੂ ਕਰਨ ਦੀ ਕੀਤੀ ਮੰਗ

ਲੁਧਿਆਣ(ਵਿਕਾਸ )ਐਨ ਐਸ ਓ ਐਸ ਵਾਈ ਐਫ ਨੇ ਮੋਦੀ ਸਰਕਾਰ ਤੋਂ ਮੀਟਿੰਗ ਦੋਰਾਨ ਮੰਗ ਕੀਤੀ ਕਿ ਸੰਸਦ ਵਿੱਚ ਮੌਨਸੂਨ ਸਤਰ ਚਲ ਰਿਹਾ ਹੈ ਉਹ ਮੌਨਸੂਨ ਸਤਰ 7 ਤਰੀਕ ਨੂੰ ਖਤਮ ਹੋ ਰਿਹਾ ਹੈ।ਇਸ ਸਤਰ ਵਿੱਚ ਐਸ ਸੀ ਐਸ ਟੀ ਐਕਟ ਫਿਰ ਤੋ ਲਾਗੂ ਕੀਤਾ ਜਾਵੇ ਅਤੇ ਇਸਨੂੰ ਹੋਰ ਵੀ ਮਜਬੂਤ ਕੀਤਾ ਜਾਵੇ।ਐਕਟ ਦੇ ਫੈਸਲੇ ਤੇ ਸੰਸਦ ਵਿੱਚ ਵਿਸ਼ੇਸ਼ ਬਿੱਲ ਲਿਆਇਆ ਜਾਵੇ।ਉਨ੍ਹਾਂ ਕਿਹਾ ਕਿ ਜਸਟਿਸ ਏ ਕੇ ਗੋਇਲ ਨੂੰ ਐਨ,ਜੀ,ਟੀ ਦੇ ਚੇਅਰਮੈਨ ਪਦ ਤੋਂ ਤੁਰੰਤ ਹਟਾਇਆ ਜਾਵੇ।ਜਸਟਿਸ ਗੋਇਲ ਐਸ ਸੀ ਐਸ ਟੀ ਐਕਟ ਤੇ ਫੈਸਲਾ ਤੇ ਕਮਜ਼ੋਰ ਕਰਨ ਵਾਲੀ ਬੈਚ ਵਿੱਚ ਸ਼ਾਮਿਲ ਸੀ।ਇਸ ਮੀਟਿੰਗ ਵਿੱਚ ਐਨ ਐਸ ਓ ਐਸ ਵਾਈ ਐਫ ਦੇ ਪੰਜਾਬ ਪ੍ਰਧਾਨ ਨਰਿੰਦਰ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ।ਜੇ ਮੋਦੀ ਸਰਕਾਰ ਐਸ ਸੀ ਐਸ ਟੀ ਐਕਟ ਨੂੰ ਤੁਰੰਤ ਬਹਾਲ ਨਹੀ ਕਰਦੀ ਤਾਂ ਭਾਜਪਾ 2019 ਦੀਆਂ ਚੋਣਾਂ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ।ਇਸ ਮੋਕੇ ਡਾ.ਸੁਰਿੰਦਰ ਜੱਖੂ,ਹਰਜਿੰਦਰ ਜੰਡਿਆਲੀ,ਨਵਜੋਤ ਸਿੰਘ,ਅਮਿਤ ਕੁਮਾਰ,ਲਵਨਪ੍ਰੀਤ ਸਿੰਘ,ਨੀਮਿਸ,ਅਕਰਿਤ ਕੁਮਾਰ,ਦਲੀਪ,ਰਾਜ ਕੁਮਾਰ,ਹਰਪ੍ਰੀਤ,ਸੰਜੀਵ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

*