ਗੀਤ “ਛੇਵਾਂ ਦਰਿਆ”ਸੀਆਈਟੀ ਦੇ ਸੂਬਾ ਪ੍ਰਧਾਨ ਗੋਰਵ ਅਰੋੜਾ ਨੇ ਕੀਤਾ ਰਲੀਜ
ਲੁਧਿਆਣਾ(ਪਵਨ ਕੁਮਾਰ)ਐਸ ਕੇ ਖੰਨਾ ਦੀ ਆਵਾਜ਼ ਵਿੱਚ ਨਸ਼ਿਆ ਦੇ ਖਿਲਾਫ਼ ਇੱਕ ਗੀਤ ਛੇਵਾਂ ਦਰਿਆ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਦੇ ਸੂਬਾ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਵੱਲੋ ਰਲੀਜ ਕੀਤਾ ਗਿਆ।ਇਸ ਮੋਕੇ ਗਾਇਕ ਐਸ ਕੇ ਖੰਨਾ ਨੇ ਦੱਸਿਆ ਕਿ ਇਹ ਗੀਤ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਕੱਢਿਆ ਗਿਆ ਹੈ ਅਤੇ ਉਹ ਇਸੇ ਤਰਾਂ ਅੱਗੇ ਵੀ ਇਸੇ ਤਰਾ ਦੇ ਗੀਤ ਗਾਉਂਦੇ ਰਹਿਣਗੇ।ਇਸ ਸੂਬਾ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤਰਾ ਦੇ ਗੀਤ ਸਮੇਂ ਦੀ ਲੋੜ ਹਨ ਅਤੇ ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਉਨ੍ਹਾਂ ਨੇ ਗਾਇਕ ਐਸ ਕੇ ਖੰਨਾ ਸਮੇਤ ਸਾਰੀ ਟੀਮ ਨੂੰ ਵਧਾਈ ਦਿੱਤੀ।