Home » Punjab » ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਨੇ ਲੋੜਵੰਦ ਲੜਕੀ ਦੀ ਕੀਤੀ ਮਦਦ

ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਨੇ ਲੋੜਵੰਦ ਲੜਕੀ ਦੀ ਕੀਤੀ ਮਦਦ

ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਨੇ ਲੋੜਵੰਦ ਲੜਕੀ ਦੀ ਕੀਤੀ ਮਦਦ

ਸੋਸ਼ਲ ਮੀਡੀਆ ਤੇ ਲੜਕੀ ਦੀ ਮਾ ਵੱਲੋ ਪਾਈ ਗਈ ਸੀ ਮਦਦ ਲਈ ਵੀਡੀਓ

ਲੁਧਿਆਣਾ(ਕਮਲਜੀਤ/ਵਿਕਾਸ)ਕ੍ਰਾਈਮ ਇਨਵੈਸਟੀਗੇਸ਼ਨ ਟੀਮ(ਸੀਆਈਟੀ) ਰਜਿ ਪੰਜਾਬ ਨੇ ਇੱਕ ਲੋੜਵੰਦ ਲੜਕੀ ਦੀ ਮਦਦ ਕੀਤੀ।ਜਿਲਾ ਉਪ ਪ੍ਰਧਾਨ ਜਸਵੀਰ ਕਲੋਤਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਟੀ ਟੀਮ ਆਏ ਦਿਨ ਲੋੜਵੰਦ ਲੋਕਾਂ ਦੀ ਮਦਦ ਕਰਦੀ ਰਹਿੰਦੀ ਹੈ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਅੱਗੇ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਮਿਸ ਸਿੰਪਲ ਨਾਮ ਦੀ ਲੜਕੀ ਜਿਸਦੀ ਮਾ ਨੇ ਕੁਝ ਦਿਨ ਪਹਿਲਾਂ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਪਾਈ ਸੀ ਕਿ ਲੜਕੀ ਦੀ ਫੂਡ ਪਾਈਪ ਖਰਾਬ ਹੋ ਗਈ ਹੈ ਅਤੇ ਲੜਕੀ ਦੇ ਘਰ ਵਾਲੇ ਦੀ ਵੀ ਮੋਤ ਹੋ ਗਈ ਸੀ ਅਤੇ ਉਸਦਾ ਇੱਕ 2 ਸਾਲ ਦਾ ਲੜਕਾ ਹੈ ਅਸੀ ਬਹੁਤ ਗਰੀਬ ਹਾਂ ਇਸਲਈ ਸਾਡੀ ਮਦਦ ਕੀਤੀ ਜਾਵੇ।
ਸੀਆਈਟੀ ਟੀਮ ਦੇ ਸੂਬਾ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਿਰ ਲੜਕੀ ਦੀ ਮਾਤਾ ਨਾਲ ਦਿੱਤੇ ਗਏ ਫੋਨ ਨੰਬਰ ਤੇ ਸੰਪਰਕ ਕੀਤਾ ਗਿਆ ਅਤੇ ਸਾਰੀ ਜਾਣਕਾਰੀ ਲਈ ਗਈ ਫਿਰ ਲੜਕੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਪੀਜੀਆਈ ਹਸਪਤਾਲ ਚੰਡੀਗੜ੍ਹ ਵਿਖੇ ਦਾਖਿਲ ਹੈ ਫਿਰ ਉਸਨੂੰ ਉੱਥੇ ਜਾਕੇ ਸੀਆਈਟੀ ਵੱਲੋ 6000 ਰੁਪਏ ਦੀ ਮਦਦ ਦਿੱਤੀ ਗਈ ਜਿਸ ਤੇ ਲੜਕੀ ਦੀ ਮਾਤਾ ਵੱਲੋ ਸੀਆਈਟੀ ਟੀਮ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

*