Home » Punjab » ਜਨ ਕਲਿਆਣ ਸੇਵਾ ਸਮਿਤੀ ਵੱਲੋ ਕਰਵਾਇਆ ਜਾਣ ਵਾਲਾ 12ਵਾਂ ਸਲਾਨਾ ਜਾਗਰਣ ਅਤੇ ਭੰਡਾਰਾ

ਜਨ ਕਲਿਆਣ ਸੇਵਾ ਸਮਿਤੀ ਵੱਲੋ ਕਰਵਾਇਆ ਜਾਣ ਵਾਲਾ 12ਵਾਂ ਸਲਾਨਾ ਜਾਗਰਣ ਅਤੇ ਭੰਡਾਰਾ

 

ਜਨ ਕਲਿਆਣ ਸੇਵਾ ਸਮਿਤੀ ਵੱਲੋ ਕਰਵਾਇਆ ਜਾਣ ਵਾਲਾ 12ਵਾਂ ਸਲਾਨਾ ਜਾਗਰਣ ਅਤੇ ਭੰਡਾਰਾ ਅੱਜ

ਮਹਾਂਮਾਈ ਦਾ ਲਾਈਟਾਂ,ਫੁੱਲਾਂ ਨਾਲ ਸਜਾਇਆ ਭਵਨ ਦੇਖਣ ਯੋਗ ਹੋਵੇਗਾ – ਰੋਹਿਤ ਚੋਪੜਾ

ਲੁਧਿਆਣਾ (ਵਿਕਾਸ)ਮਹਾਂਨਗਰ ਦੇ ਇਲਾਕਾ ਵਾਰਡ ਨੰ 79 ਵਿੱਚ ਜਨ ਕਲਿਆਣ ਸੇਵਾ ਸਮਿਤੀ ਵੱਲੋ ਕਰਵਾਇਆ ਜਾਣ ਵਾਲਾ ਸਲਾਨਾ ਜਾਗਰਣ ਅਤੇ ਭੰਡਾਰਾ
ਅੱਜ ਰਾਤ ਨੂੰ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਹੋਵੇਗਾ।ਜਾਣਕਾਰੀ ਦਿੰਦੇ ਵਾਰਡ 79 ਦੇ ਕਾਂਗਰਸ ਵਾਰਡ ਪ੍ਰਧਾਨ ਰੋਹਿਤ ਚੋਪੜਾ ਨੇ ਦੱਸਿਆ ਕਿ ਹਰ ਸਾਲ ਕਰਵਾਇਆ ਜਾਣ ਵਾਲਾ 12 ਵਾਂ ਵਿਸ਼ਾਲ ਜਾਗਰਣ ਅਤੇ ਭੰਡਾਰਾ ਅੱਜ ਹੋਵੇਗਾ ਜਿਸਦੀਆਂ ਸੰਪੂਰਨ ਤਿਆਰੀਆ ਜੋਰਸ਼ੋਰ ਨਾਲ ਚਲ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਜਾਗਰਣ ਵਿੱਚ ਮਸ਼ਹੂਰ ਗਾਇਕ ਪੰਕਜ ਪਿੰਕਾਂ ਮਹਾਂਮਾਈ ਦਾ ਗੁਣਗਾਣ ਕਰਕੇ ਆਪਣੀ ਹਾਜਰੀ ਲਗਵਾਉਣਗੇਂ।ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ 8 ਵਜੇ ਭੰਡਾਰੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ 9 ਵਜੇ ਮਹਾਂਮਾਈ ਦੀ ਜੋਤੀ ਪ੍ਰਚੰਡ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜਾਗਰਣ ਤੋਂ ਅਗਲੇ ਦਿਨ ਚਿੰਤਪੁਰਨੀ ਦਰਬਾਰ ਲਈ ਟਰੱਕ ਭਰਕੇ ਲੰਗਰ ਦਾ ਸਮਾਨ ਭੇਜਿਆ ਜਾਵੇਗਾ ਜਿਸ ਨਾਲ ਲਗਾਤਾਰ 3 ਦਿਨ ਲੰਗਰ ਲਗਾਇਆ ਜਾਵੇਗਾ ਉਨ੍ਹਾਂ
ਨੇ ਸਾਰਿਆ ਨੂੰ ਜਾਗਰਣ ਵਿੱਚ ਸ਼ਾਮਿਲ ਹੋਣ ਲਈ ਖੁੱਲਾ ਸੱਦਾ ਦਿੱਤਾ।

Leave a Reply

Your email address will not be published. Required fields are marked *

*