Home » Punjab » ਨੀਕੁਲ ਖੀਵਾ ਕੋਲੋ ਜਨਮਦਿਨ ਤੇ ਬੂਟੇ ਲਗਵਾਏ

ਨੀਕੁਲ ਖੀਵਾ ਕੋਲੋ ਜਨਮਦਿਨ ਤੇ ਬੂਟੇ ਲਗਵਾਏ

ਨੀਕੁਲ ਖੀਵਾ ਕੋਲੋ ਜਨਮਦਿਨ ਤੇ ਬੂਟੇ ਲਗਵਾਏ

ਬੱਚਿਆ ਦੇ ਜਨਮਦਿਨ ਤੇ ਘੱਟੋ ਘੱਟ ਇੱਕ ਬੂਟਾ ਜਰੂਰ ਲਗਾਉ – ਚੌ.ਮਨੀ ਖੀਵਾ

ਲੁਧਿਆਣਾ (ਵਿਕਾਸ) ਚੌਧਰੀ ਮਨੀ ਖੀਵਾ ਚੇਅਰਮੈਨ ਲੁਧਿਆਣਾ ਵੈਸਟ ਨੇ ਨੀਕੁਲ ਖੀਵਾ ਕੋਲੋ ਜਨਮਦਿਨ ਤੇ ਬੂਟੇ ਲਗਵਾਏ।ਖੀਵਾ ਨੇ ਕਿਹਾ ਕਿ ਹਰ ਸਾਲ ਵਾਤਾਵਰਣ ਵਿੱਚ ਭਾਰੀ ਤਬਦੀਲੀ ਹੋ ਰਹੀ ਹੈ ਜਿਸਦਾ ਕਾਰਣ ਹੈ ਰੁੱਖਾ ਦੀ ਕਟਾਈ ਜਿਸ ਕਰਕੇ ਗਰਮੀ ਵਧਦੀ ਜਾ ਰਹੀ ਹੈ ਜਿਸਨੂੰ ਕਾਬੂ ਕਰਨਾ ਬਹੁਤ ਜਰੂਰੀ ਹੈ।ਉਨ੍ਹਾਂ ਕਿਹਾ ਕਿ ਹਰ ਇਨਸਾਨ ਦਾ ਫਰਜ ਬਣਦਾ ਹੈ ਕਿ ਉਹ ਵਧ ਤੋ ਵਧ ਬੂਟੇ ਲਗਾਵੇ।ਉਨ੍ਹਾਂ ਕਿਹਾ ਕਿ ਜੇ ਰੁੱਖ ਨਾ ਲਗਾਏ ਗਏ ਤਾ ਆਉਣ ਵਾਲੇ ਸਮੇ ਚ ਕੁਦਰਤ ਦਾ ਕਹਿਰ ਸਾਨੂੰ ਸਭਨੂੰ ਝੇਲਣਾ ਪਵੇਗਾ।ਰੁੱਖਾ ਦੀ ਲਗਾਤਾਰ ਹੋ ਰਹੀ ਕਟਾਈ ਕੁਦਰਤ ਨਾਲ ਖਿਲਵਾੜ ਕਰਨ ਵਾਲਾ ਕੰਮ ਹੈ ਸੋ ਸਾਨੂੰ ਆਪਣੇ ਬੱਚਿਆ ਦੇ ਜਨਮ ਦਿਨ ਤੇ ਘੱਟੋ ਘੱਟ ਇੱਕ ਬੂਟਾ ਜਰੂਰ ਲਗਵਾਉਣਾ ਚਾਹੀਦਾ ਹੈ ਇਸ ਤਰਾਂ ਕਰਨ ਨਾਲ ਅਸੀਂ ਕੁਦਰਤੀ ਆਫਤਾਂ
ਤੋਂ ਬਚ ਸਕਦੇ ਹਾਂ।ਇਸ ਮੋਕੇ ਕਰਮ ਖੀਵਾ, ਵਾਸੂ,ਕਰਨ ਕੁਮਾਰ ,ਰਾਹੁਲ ,ਚਮਨ ਲਾਲ ਖੀਵਾ, ਸੰਨੀ ਖੀਵਾ, ਆਦਿ ਮੌਜੂਦ ਸਨ।

Leave a Reply

Your email address will not be published. Required fields are marked *

*