Home » Punjab » ਪੈਟਰੋਲ,ਡੀਜਲ ਅਤੇ ਗੈਸ ਸਿਲੰਡਰ ਦੀਆ ਕੀਮਤਾਂ ਚ ਲਗਾਤਾਰ ਵਾਧੇ ਨੂੰ ਲੈਕੇ ਕਾਂਗਰਸ ਵੱਲੋ ਬੀਜੇਪੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ

ਪੈਟਰੋਲ,ਡੀਜਲ ਅਤੇ ਗੈਸ ਸਿਲੰਡਰ ਦੀਆ ਕੀਮਤਾਂ ਚ ਲਗਾਤਾਰ ਵਾਧੇ ਨੂੰ ਲੈਕੇ ਕਾਂਗਰਸ ਵੱਲੋ ਬੀਜੇਪੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ

ਪੈਟਰੋਲ,ਡੀਜਲ ਅਤੇ ਗੈਸ ਸਿਲੰਡਰ ਦੀਆ ਕੀਮਤਾਂ ਚ ਲਗਾਤਾਰ ਵਾਧੇ ਨੂੰ ਲੈਕੇ ਕਾਂਗਰਸ ਵੱਲੋ ਬੀਜੇਪੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ

ਐਮ ਪੀ,ਮੰਤਰੀ,ਮੇਅਰ,ਕਾਂਗਰਸ ਨੇਤਾ ਅਤੇ ਕਈ ਹੋਰ ਕਾਂਗਰਸੀ ਆਗੂ ਰਿਕਸ਼ੇ ਤੇ ਪਹੁੰਚੇ ਘੰਟਾ ਘਰ

ਲੁਧਿਆਣਾ(ਪਵਨ ਕੁਮਾਰ)ਲਗਾਤਾਰ ਪੈਟਰੋਲ,ਡੀਜਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਚ ਵਾਧੇ ਨੂੰ ਲੈਕੇ ਕਾਂਗਰਸ ਪਾਰਟੀ ਵੱਲੋ’ਭਾਰਤ ਬੰਦ’ਦਾ ਸੱਦਾ ਦਿੱਤਾ ਗਿਆ ਜਿਸਨੂੰ ਦੇਸ਼ ਭਰ ਵਿੱਚ ਰਲਿਆ ਮਿਲਿਆ ਸਮਰਥਨ ਮਿਲਿਆ।ਉਸੇ ਤਰਾਂ ਪੰਜਾਬ ਚ ਵੀ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ।ਲੁਧਿਆਣਾ ਵਿਖੇ ਵੀ ਕਾਂਗਰਸ ਵੱਲੋ ਮੋਦੀ ਸਰਕਾਰ ਖਿਲਾਫ਼ ਘੰਟਾ ਘਰ ਵਿਖੇ ਬੀਜੇਪੀ ਦੇ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੋਕੇ ਕਾਂਗਰਸ ਨੇਤਾ,ਮੰਤਰੀ,ਐਮ ਪੀ,ਮੇਅਰ ਅਤੇ ਕਈ ਹੋਰ ਕਾਂਗਰਸੀ ਆਗੂ ਰਿਕਸ਼ੇ ਤੇ ਬੈਠ ਕੇ ਬੀਜੇਪੀ ਦਫਤਰ ਪਹੁੰਚੇ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।ਮਹਾਂਨਗਰ ਵਿੱਚ ਕਈ ਜਗਾ ਬੈਲ ਗੱਡੀਆ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।ਪੁਲਿਸ ਵੱਲੋਂ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਸਨ।ਇਸ ਮੋਕੇ ਚੁੱਲੇ ਵਿੱਚ ਪਾਥੀਆ ਲਗਾਕੇ ਕਾਂਗਰਸੀ ਮਹਿਲਾਵਾਂ ਵੱਲੋ ਵਧੇ ਹੋਏ ਗੈਸ ਸਿਲੰਡਰ ਦੀਆਂ ਕੀਮਤਾਂ ਚ ਵਾਧੇ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।

Leave a Reply

Your email address will not be published. Required fields are marked *

*