Home » National » ਦੇਸੀ ਪਿਸਤੋਲ ਅਤੋ 8 ਕਾਰਤੂਸ ਸਮੋਤ ੲਿੱਕ ਨੂੱ ਪੁਲਿਸ ਨੋ ਕੀਤਾ ਕਾਬੂ

ਦੇਸੀ ਪਿਸਤੋਲ ਅਤੋ 8 ਕਾਰਤੂਸ ਸਮੋਤ ੲਿੱਕ ਨੂੱ ਪੁਲਿਸ ਨੋ ਕੀਤਾ ਕਾਬੂ

ਲੁਧਿਆਣਾ(ਬਲਵੀਰ ਸਿੰਘ/ਕਮਲਜੀਤ)ਮਾਣਯੋਗ ਡਾ.ਸੁਖਚੈਨ ਸਿੰਘ ਗਿੱਲ ਆਈਪੀਐਸ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਅਸ਼ਵਨੀ ਕਪੂਰ ਪੀਪੀਐਸ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ,ਗੁਰਪ੍ਰੀਤ ਸਿੰਘ ਸਿੰਕਦ ਪੀਪੀਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ 1 ਲੁਧਿਆਣਾ ਅਤੇ ਲਖਵੀਰ ਸਿੰਘ ਟਿਵਾਣਾ ਪੀਪੀਐਸ ਸਹਾਇਕ ਕਮਿਸ਼ਨਰ ਪੁਲਿਸ ਉੱਤਰੀ ਲੁਧਿਆਣਾ ਦੀ ਰਹਿਨੁਮਾਈ ਹੇਠ ਇੰਸ.ਰਜਵੰਤ ਸਿੰਘ ਮੁਖ ਅਫਸਰ ਥਾਣਾ ਡਵੀਜਨ ਨੰ 4,ਲੁਧਿਆਣਾ ਦੀ ਨਿਗਰਾਨੀ ਹੇਠ ਕਪਿਲ ਕੁਮਾਰ ਚੋਂਕੀ ਇੰਚਾਰਜ ਜਗਤਪੁਰੀ ਸਮੇਤ ਪੁਲਿਸ ਪਾਰਟੀ ਦੇ ਬਾ ਸਿਲਸਿਲਾ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਜਵਾਲਾ ਸਿੰਘ ਚੌਂਕ ਵਿੱਚ ਮੌਜੂਦ ਸੀ ਮੁਖਬਰ ਖਾਸ ਨੇ ਆਕੇ ਇਤਲਾਹ ਦਿੱਤੀ ਕਿ ਰਾਜੂ ਤਿਵਾੜੀ ਪੁੱਤਰ ਸ਼ੀਤਲ ਪ੍ਰਤਾਪ ਜੋ ਕਿ ਲਛਮੀ ਨਗਰ ਮਾਰਕਿਟ ਵਿੱਚ ਠੇਕੇ ਨਜਦੀਕ ਸਾਇਕਲਾਂ ਦੀ ਦੁਕਾਨ ਤੇ ਕੰਮ ਕਰਦਾ ਹੈ।ਜਿਸਦੇ ਪਾਸ ਇਕ ਦੇਸੀ ਕੱਟਾ(ਪਿਸਤੋਲ)ਹੈ।ਜੋ ਪਿੰਡ ਜੱਸੀਆ ਰਾਹੀ ਹੁੰਦਾ ਹੋਇਆ ਜਲੰਧਰ ਬਾਈਪਾਸ ਵਲ ਜਾ ਰਿਹਾ ਸੀ।ਜੇਕਰ ਹੁਣੇ ਹੀ ਜੱਸੀਆ ਪਿੰਡ ਦੀ ਪੁਲੀ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾ ਦੋਸ਼ੀ ਰਾਜੂ ਤਿਵਾੜੀ ਪੁੱਤਰ ਸ਼ੀਤਲ ਪ੍ਰਤਾਪ ਉਕਤ ਦੇਸੀ ਕੱਟੇ ਸਮੇਤ ਕਾਬੂ ਕੀਤਾ ਜਾ ਸਕਦਾ ਹੈ।ਜਿਸ ਤੇ ਪੁਲਿਸ ਪਾਰਟੀ ਨੇ ਕਾਰਵਾਈ ਅਮਲ ਵਿੱਚ ਲਿਆਂਦੀ ਅਤੇ ਦੋਸ਼ੀ ਰਾਜੂ ਤਿਵਾੜੀ ਜਿਸਦਾ ਪੂਰਾ ਨਾਮ ਪਤਾ ਰਾਜੂ ਤਿਵਾੜੀ ਪੁੱਤਰ ਸ਼ੀਤਲ ਪ੍ਰਤਾਪ ਵਾਸੀ ਪਿੰਡ ਖਾਸਮਾਊ ਜਿਲਾ ਫਤਿਹਪੁਰ ਉਤਰ ਪ੍ਰਦੇਸ਼ ਹਾਲ ਵਾਸੀ ਦੇਵ ਰਾਜ ਦਾ ਮਕਾਨ ਨੇੜੇ ਮੱਛੀ ਮਾਰਕਿਟ ਲੱਛਮੀ ਨਗਰ ਲੁਧਿਆਣਾ ਪਤਾ ਲੱਗਾ ਹੈ ਨੂੰ ਜੱਸੀਆ ਪਿੰਡ ਦੀ ਰੇਲਵੇ ਪੁਲੀ ਤੋਂ ਕਾਬੂ ਕੀਤਾ ਹੈ।ਮੁਢਲੀ ਤਫਤੀਸ਼ ਦੋਰਾਨ ਰਾਜੂ ਤਿਵਾੜੀ ਪੁੱਤਰ ਸ਼ੀਤਲ ਪ੍ਰਤਾਪ ਕੋਲੋ ਇੱਕ ਦੇਸੀ ਪਿਸਤੋਲ 315 ਬੋਰ ਜਿਸ ਵਿੱਚ ਇੱਕ ਕਾਰਤੂਸ ਲੋਡ ਸੀ ਅਤੇ 08 ਕਾਰਤੂਸ ਉਸਦੀ ਸੱਜੇ ਪਾਸੇ ਪੈਂਟ ਦੀ ਜੇਬ ਚੋ ਬਰਾਮਦ ਹੋਏ।

ਦੋਸ਼ੀ ਦੇ ਖਿਲਾਫ ਮੁਕੱਦਮਾ ਨੰ 119,ਮਿਤੀ 4-5-2018 ਅ/ਧ 25 ਆਰਮਜ ਐਕਟ ਥਾਣਾ ਡਵੀਜਨ ਨੰ 04,ਲੁਧਿਆਣਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।ਦੋਸ਼ੀ ਪਾਸੋ ਉਸਦੇ ਗਿਰੋਹ ਦੇ ਹੋਰ ਮੈਂਬਰਾਂ ਅਤੇ ਹੋਰ ਕੀਤੀਆਂ ਵਾਰਦਾਤਾਂ ਬਾਰੇ ਪੁੱਛ ਪੜਤਾਲ ਕੀਤੀ ਜਾਵੇਗੀ।

Leave a Reply

Your email address will not be published. Required fields are marked *

*