Home » Punjab » ਵਪਾਰਕ ਘਰਾਣੇ ਅਤੇ ਬੋਰਡ ਖਿਡਾਰੀਆਂ ਨੂੰ ਅਪਨਾਉਣ ਲਈ ਅੱਗੇ ਆਉਣ-ਖੇਡ ਮੰਤਰੀ

ਵਪਾਰਕ ਘਰਾਣੇ ਅਤੇ ਬੋਰਡ ਖਿਡਾਰੀਆਂ ਨੂੰ ਅਪਨਾਉਣ ਲਈ ਅੱਗੇ ਆਉਣ-ਖੇਡ ਮੰਤਰੀ

ਪੰਜਾਬ ਦਾ ਅਗਲਾ ਨਿਸ਼ਾਨਾ ਰਾਸ਼ਟਰੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨਾ, ਖਾਕਾ ਤਿਆਰ

ਸਿੱਖ ਭਾਈਚਾਰੇ ਦੀ ਮਜ਼ਬੂਤੀ ‘ਚ ਜੱਸਾ ਸਿੰਘ ਰਾਮਗੜੀਆ ਦਾ ਮਹਾਨ ਯੋਗਦਾਨ-ਰਾਣਾ ਗੁਰਮੀਤ ਸਿੰਘ ਸੋਢੀ

ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ

ਲੁਧਿਆਣਾ; ਪੰਜਾਬ ਸਰਕਾਰ ਵਿੱਚ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਪਾਰਕ ਘਰਾਣਿਆਂ ਅਤੇ ਵੱਖ-ਵੱਖ ਬੋਰਡਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸੂਬੇ ਵਿੱਚ ਖੇਡਾਂ ਦੇ ਵਿਕਾਸ ਲਈ ਖ਼ਿਡਾਰੀਆਂ ਅਤੇ ਟੀਮਾਂ ਨੂੰ ਅਪਨਾਉਣ ਲਈ ਅੱਗੇ ਆਉਣ ਤਾਂ ਜੋ ਖ਼ਿਡਾਰੀਆਂ ਦੀਆਂ ਹਰ ਤਰਾ ਦੀਆਂ ਲੋੜਾਂ ਨੂੰ ਪੰਜਾਬ ਸਰਕਾਰ ਵਪਾਰਕ ਘਰਾਣਿਆਂ ਦੇ ਸਹਿਯੋਗ ਨਾਲ ਹੋਰ ਬੇਹਤਰ ਤਰੀਕੇ ਨਾਲ ਪੂਰਾ ਕਰ ਸਕੇ। ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 295ਵੇਂ ਜਨਮ ਦਿਹਾੜੇ ਸੰਬੰਧੀ ਰੱਖੇ ਰਾਜ ਪੱਧਰੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਅਤੇ ਖ਼ਿਡਾਰੀਆਂ ਦੀ ਤਰੱਕੀ ਲਈ ਬਕਾਇਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੀ ਖੇਡਾਂ ਵਿੱਚ ਬਾਦਸ਼ਾਹਤ ਕਾਇਮ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਵਪਾਰਕ ਘਰਾਣੇ ਅਤੇ ਬੋਰਡ ਵੱਡਾ ਸਹਿਯੋਗ ਦੇ ਸਕਦੇ ਹਨ, ਜਿਸ ਲਈ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਇਸ ਪ੍ਰਸਤਾਵ ਨੂੰ ਹਕੀਕਤ ਵਿੱਚ ਬਦਲਣ ਲਈ ਯਤਨ ਕਰ ਰਹੀ ਹੈ। ਇਸ ਸੰਬੰਧੀ ਬੋਰਡਾਂ ਦੇ ਮੁੱਖੀਆਂ ਅਤੇ ਵਪਾਰਕ ਘਰਾਣਿਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ।ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਖੇਡ ਵਿਭਾਗ ਅਤੇ ਖ਼ਿਡਾਰੀਆਂ ਦਾ ਪਹਿਲਾ ਨਿਸ਼ਾਨਾ ਹੁਣ ਰਾਸ਼ਟਰੀ ਖੇਡਾਂ ਹਨ, ਜਿਨ੍ਹਾਂ ਵਿੱਚ ਪੰਜਾਬ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨਾ ਹੈ, ਇਸ ਤੋਂ ਬਾਅਦ ਅੰਤਰਰਾਸ਼ਟਰੀ ਅਤੇ ਉਲੰਪਿਕ ਪੱਧਰ ‘ਤੇ ਪੰਜਾਬੀ ਖ਼ਿਡਾਰੀਆਂ ਦਾ ਵਧੀਆ ਪ੍ਰਦਰਸ਼ਨ ਯਕੀਨੀ ਬਣਾਉਣ ਲਈ ਢੁੱਕਵੀਂ ਤਿਆਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਦੀਆਂ ਖੇਡਾਂ ਅਤੇ ਖੁਰਾਕ ਲੋੜਾਂ ਨੂੰ ਪੂਰ

Leave a Reply

Your email address will not be published. Required fields are marked *

*