Home » Punjab » ਡੇਂਗੂ ਦੇ ਖਾਤਮੇ ਲਈ ਹਰ ਸ਼ੁੱਕਰਵਾਰ ਰਹੇਗਾ ‘ਡਰਾਈ ਡੇਅ’

ਡੇਂਗੂ ਦੇ ਖਾਤਮੇ ਲਈ ਹਰ ਸ਼ੁੱਕਰਵਾਰ ਰਹੇਗਾ ‘ਡਰਾਈ ਡੇਅ’

ਡਿਪਟੀ ਕਮਿਸ਼ਨਰ ਨੇ ਡੇਂਗੂ ਵਿਰੋਧੀ ਰੈਲੀ ਨੂੰ ਝੰਡੀ ਦਿਖਾ ਕੀਤਾ ਰਵਾਨਾ

ਲੁਧਿਆਣਾ(ਪਵਨ ਕੁਮਾਰ)ਬੰਟੀ ਹੀਰ)-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਅੱਜ ਡੇਂਗੂ  ਵਿਰੋਧੀ ਰੈਲੀ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਮੱਛਰਾਂ ਦੇ ਖਾਤਮੇ ਲਈ ਸਿਹਤ ਵਿਭਾਗ ਨੇ ਸ਼ੁੱਕਰਵਾਰ ਦਾ ਦਿਨ ‘ਡਰਾਈ ਡੇਅ’ ਦੇ ਤੌਰ ‘ਤੇ ਮਿਥਿਆ ਹੈ, ਇਸ ਦਿਨ ਘਰਾਂ ਦੇ ਕੂਲਰਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਖਾਲੀ ਕਰਾਇਆ ਜਾਇਆ ਕਰੇਗਾ। ਇਸ ਤੋਂ ਇਲਾਵਾ ਹੁਣ ਵਿਭਾਗ ਦੇ ਕਰਮਚਾਰੀ ਮੱਛਰਾਂ ਦੇ ਪੂਰੀ ਤਰ੍ਹਾਂ ਖਾਤਮੇ ਲਈ ਲਾਰਵਾ ਅਤੇ ਮੱਛਰਾਂ ਦੇ ਟਿਕਾਣਿਆ ‘ਤੇ ਸਪਰੇਅ ਅਤੇ ਹੋਰ ਲੋੜੀਦੇ ਉਪਚਾਰ ਕਰਨਗੇ। ਇਸ ਸਬੰਧੀ ਵਿਭਾਗ ਵੱਲੋਂ ਜ਼ਰੂਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵਿਭਾਗ ਵੱਲੋਂ ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਉਨ੍ਹਾਂ ਨੂੰ ਇਲਾਕੇ ਅਲਾਟ ਕਰ ਦਿੱਤੇ  ਗਏ ਹਨ, ਜਿੱਥੇ ਇਹ ਟੀਮਾਂ ਡੇਂਗੂ  ਦੇ ਲਾਰਵੇ ਦੀ ਭਾਲ ਕਰਕੇ ਉਸ ਨੂੰ ਨਸ਼ਟ ਕਰਨਗੀਆਂ ਅਤੇ ਇਸ ਦੇ ਨਾਲ ਹੀ ਡੇਂਗੂ  ਦੇ ਲਾਰਵੇ ਨੂੰ ਫੈਲਾਉਣ ਵਿੱਚ ਮਦਦ ਕਰਨ ਵਾਲੇ ਅਦਾਰਿਆਂ, ਦੁਕਾਨਾਂ ਅਤੇ ਘਰਾਂ ‘ਤੇ ਵੀ ਸ਼ਿਕੰਜਾ ਕਸਿਆ ਜਾਵੇਗਾ ਅਤੇ ਨਗਰ ਨਿਗਮ ਦੀ ਮਦਦ ਨਾਲ ਚਲਾਨ ਕੱਟਣਗੀਆਂ। ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਸਿੱੌਧੂ ਨੇ ਕਿਹਾ ਕਿ ਵਿਭਾਗ ਵੱਲੋ ਹਰ ਹਫਤੇ ਦੇ ਸ਼ੁੱਕਰਵਾਰ ਨੂੰ ‘ਡਰਾਈ ਡੇਅ’ ਦੇ ਤੌਰ ‘ਤੇ ਚੁਣਿਆ ਗਿਆ ਹੈ, ਇਸ ਦਿਨ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਆਪਣੇ ਘਰਾਂ ਦੇ ਕੂਲਰਾਂ ਨੂੰ ਖਾਲੀ ਕਰਕੇ ਚੰਗੀ ਤਰਾਂ ਸਾਫ ਕਰਨ ਤਾਂ ਜੋ ਉਨ੍ਹਾਂ ਵਿਚ ਮੱਛਰਾਂ ਦਾ ਲਾਰਵਾ ਨਾ ਪੈਦਾ ਹੋ ਸਕੇ। ਇਸ ਸਬੰਧੀ ਵਿਚ ਵਿਭਾਗ ਦੀਆਂ ਟੀਮਾਂ ਵੱਲੋਂ ਜਿੱਥੇ ਲਾਰਵਾ ਪਾਇਆ ਗਿਆ ਉਸ ਨੂੰ ਮੌਕੇ ‘ਤੇ ਹੀ ਨਸ਼ਟ ਕੀਤਾ ਜਾਵੇਗਾ। ਰੈਲੀ ਵਿਚ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਭਾਗ ਲਿਆ ਗਿਆ ਅਤੇ ਇਸ ਸਬੰਧੀ ਛਪੀ ਹੋਈ ਪ੍ਰਿੰਟ ਸਮੱਗਰੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਵੰਡੀ ਗਈ। ਇਸ ਮੌਕੇ ਮਾਸ ਮੀਡੀਆ ਵਿੰਗ ਵੱਲੋਂ ਡੇਂਗੂ  ਨੂੰ ਦਰਸਾਂਉਦੀ ਹੋਈ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦੀ ਡਿਪਟੀ ਕਮਿਸ਼ਨਰ ਵੱਲੋਂ ਸ਼ਲਾਘਾ ਕੀਤੀ ਗਈ।

Leave a Reply

Your email address will not be published. Required fields are marked *

*